





Total views : 5947484







Total views : 5947484ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪਿਛਲੇ ਦੋ ਦਿਨਾਂ ਤੋਂ ਭੇਤਭਰੇ ਹਾਲਾਤ ਵਿਚ ਲਾਪਤਾ ਸ਼੍ਰੋਮਣੀ ਕਮੇਟੀ ਦੇ ਇਕ ਕਰਮਚਾਰੀ ਕਰਤਾਰ ਸਿੰਘ ਨਾਂਅ ਦੇ ਵਿਅਕਤੀ ਦੀ ਅੱਜ ਜ਼ਿਲ੍ਹੇ ਦੀ ਇਕ ਨਹਿਰ ਵਿਚੋਂ ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲੀ ਹੈ। ਇਹ ਕਰਮਚਾਰੀ ਕਰਤਾਰ ਸਿੰਘ ਧਰਮ ਪ੍ਰਚਾਰ ਕਮੇਟੀ ਵਿਚ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।
ਉਸ ਦੀ ਐਕਟਿਵਾ ਤੇ ਹੋਰ ਕਾਗਜ਼ਾਤ ਬੀਤੇ ਦਿਨ ਸਥਾਨਕ ਸੁਲਤਾਨਵਿੰਡ ਨਹਿਰ ਨੇੜਿਓਂ ਮਿਲੇ ਸਨ, ਜਿਸ ਉਪਰੰਤ ਉਸਦੇ ਭੈਣ-ਭਰਾਵਾਂ ਨੇ ਅੱਜ ਪੁਲਿਸ ਨੂੰ ਦਰਖਾਸਤ ਦੇ ਕੇ ਉਸ ਦੇ ਪਰਿਵਾਰਕ ਜੀਆਂ ਵਲੋਂ ਉਸਦੀ ਕੁਝ ਦਿਨ ਪਹਿਲਾਂ ਕੁੱਟਮਾਰ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਉਸ ਦੀ ਭਾਲ ਕਰਨ ਦੀ ਮੰਗ ਕੀਤੀ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀ ਵੀ ਪੁਲਿਸ ਥਾਣੇ ਪੁੱਜੇ ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ। ਦੂਸਰੇ ਪਾਸੇ ਥਾਣਾਂ ਬੀ ਡਵੀਜਨ ਦੇ ਐਸ.ਐਚ.ਓ ਇੰਸ਼” ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਜਿੰਨਾ ਉਪਰ ਪ੍ਰੀਵਾਰ ਵਲੋ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ, ਉਨਾਂ ਤੋ ਪੁਛਗਿੱਛ ਵੀ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-