ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਪ੍ਰੀਵਾਰ ਸਮੇਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਹੋਏ ਨਤਮਸਤਕ

4877858
Total views : 5839762

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

 ਸਿਫ਼ਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗੁਰੂ ਘਰ ਦੇ ਅਨਿਨ ਸੇਵਕ, ਗੁਰੂ ਆਸ਼ੇ ਅਨੁਸਾਰ ਭੈ ਅਤੇ ਭੌ ਵਿਚ ਜੀਵਨ ਜੀਊਣ ਵਾਲੇ ਸ੍ ਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਰਮਨਜੀਤ ਕੌਰ ਬੀਤੇ ਦਿਨ ਅੰਮ੍ਰਿਤ ਵੇਲੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਨਿਮਾਣੇ ਸਿੱਖ ਵਜੋਂ ਨਤਮਸਤਕ ਹੋਏ। ਜਿਥੇ ਉਨ੍ਹਾਂ ਪਰਮਾਤਮਾ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਡਾਕਟਰ ਕਰਮਜੀਤ ਸਿੰਘ ਕਈ ਦਹਾਕਿਆਂ ਤੋਂ ਨਿਮਾਣੇ ਸਿੱਖ ਵਜੋਂ ਤਿੰਨ ਪਹਿਰੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਜਲ ਅਤੇ ਦੁੱਧ ਨਾਲ ਕਰਵਾਈ ਜਾਣ ਵਾਲੀ ਇਸ਼ਨਾਨ ਦੀ ਸੇਵਾ ਮੌਕੇ ਹਾਜਰੀ ਭਰਨ ਲਈ ਆ ਰਹੇ ਹਨ।

ਅਤੇ ਨਿੱਤਨੇਮ ਸੇਵਕ ਜੱਥਾ ਵੱਲੋ ਅੰਮ੍ਰਿਤ ਵੇਲੇ ਸੰਗਤੀ ਰੂਪ ਵਿੱਚ ਕੀਤੇ ਜਾਂਦੇ ਪਾਠਾ ਵਿੱਚ ਵੀ ਹਾਜ਼ਰੀ ਭਰਦੇ ਹਨ ਹਨ।। ਬੀਤੇ ਦਿਨੀਂ ਜਦੋ ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਬਤੌਰ ਵਾਈਸ ਚਾਂਸਲਰ ਦੀ ਪਦਵੀ ਤੇ ਬਿਰਾਜਮਾਨ ਹੋਏ ਤਾਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਗੁਰਸਿੱਖ ਵੀਰਾਂ, ਬੀਬੀਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਭਾਈ ਸੰਤੋਖ ਸਿੰਘ ਗਾਗਰ ਵਾਲੇ ਬਾਬਾ ਜੀ ਨਿੱਤਨੇਮ ਸੇਵਕ ਜੱਥਾ ਦੇ ਸੰਮੂਹ ਗੁਰਮੁੱਖਾ ਦੇ ਮਨ ਵਿਚ ਸਨਮਾਨਿਤ ਕਰਨ ਲਈ ਬਹੁਤ ਚਾਅ ਸੀ ਸੋ ਉ੍ਨਾ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬੀਤੇ ਦਿਨੀਂ ਅੰਮ੍ਰਿਤ ਵੇਲੇ ਆਪਣੀ ਧਰਮ ਪਤਨੀ ਬੀਬਾ ਰਮਨਜੀਤ ਕੌਰ ਨਾਲ ਉਚੇਚੇ ਤੌਰ ਤੇ ਪਹੁੰਚੇ। ਜਿਥੇ ਕੁਝ ਸਮਾਂ ਸੰਗਤਾਂ ਵਿੱਚ ਬੈਠ ਕੇ ਪਾਠ ਸਰਵਨ ਕੀਤਾ।

ਅਰਦਾਸ ਉਪਰੰਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਨਵਨਿਯੁਕਤ ਮੈਨੇਜਰ ਸ੍ ਜਤਿੰਦਰਪਾਲ ਸਿੰਘ ਸਿੰਘ  ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਦਫ਼ਤਰ ਪੁਜੇ ਜਿਥੇ ਨਿੱਤਨੇਮ ਸੇਵਕ ਜੱਥਾ ਦੇ ਸੰਮੂਹ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਜੀ ਆਇਆਂ ਕਿ। ਮੈਨੇਜਰ ਸ੍ ਜਤਿੰਦਰਪਾਲ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਲੋਈ ਸਿਰੀ ਸਾਹਿਬ‌ ਪ੍ਰਸ਼ਾਦ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਉਨ੍ਹਾਂ ਦੇ ‌ ਨਾਲ, ਭਾਈ ਸੰਤੋਖ ਸਿੰਘ ਗਾਗਰ ਵਾਲੇ ਬਾਬਾ ਜੀ, ਪ੍ਰਧਾਨ ਨਵਜੀਤ ਸਿੰਘ ਬੱਬੂ ਭਾਈ ਦਿਲਰਾਜ ਸਿੰਘ ਸਤਨਾਮ ਸਿੰਘ ਗਾਗਰੀ, ਸ੍ ਰਜਿੰਦਰ ਸਿੰਘ ਬੱਗਾ ਮਾਹਰਾਜਾ ਮੋਟਰਜ, ਸ੍ ਮੁਖਤਾਰ ਸਿੰਘ, ਸ੍ ਹਰਵਿੰਦਰ ਸਿੰਘ, ਸ੍ ਜਸਪਾਲ ਸਿੰਘ, ਪ੍ਰਦੇਸੀ ਜੀ, ਸ੍ ਗੁਰਵਿੰਦਰ ਸਿੰਘ, ਸ੍ ਸੁਖਚੈਨ ਸਿੰਘ, ਸ੍ ਸੁਖਦੇਵ ਸਿੰਘ, ਸ੍ ਗੁਰਦੀਪ ਸਿੰਘ ਡੇਅਰੀ ਵਾਲਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News