





Total views : 5946734







Total views : 5946734ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਦੇ ਪੰਜ ਹੋਰ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਕਾਰਵਾਈ ਫਿਰੌਤੀ ਮੰਗਣ ਦੇ ਮਾਮਲੇ ’ਚ ਕੀਤੀ ਹੈ।
ਬਾਕੀ ਫਰਾਰ ਪੰਜ ਦੋਸ਼ੀਆਂ ਵਿੱਚੋ ਤਿੰਨ ਵੀ ਨਾਮੀ ਕਬੱਡੀ ਖਿਡਾਰੀ
ਦਰਅਸਲ ਉਨ੍ਹਾਂ ਨੇ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਭੀਲੋਵਾਲ ਦੇ ਇਕ ਡਾਕਟਰ ਨੂੰ ਫ਼ੋਨ ਕਰ ਕੇ 30 ਲੱਖ ਦੀ ਫਿਰੌਤੀ ਮੰਗੀ ਸੀ, ਪਰ ਜਦੋਂ ਡਾਕਟਰ ਨੇ ਪੈਸੇ ਨਹੀਂ ਦਿਤੇ ਤਾਂ ਉਨ੍ਹਾਂ ਨੇ 4 ਜੂਨ ਨੂੰ ਡਾਕਟਰ ਦੇ ਘਰ ਦੇ ਬਾਹਰ ਗੋਲੀਬਾਰੀ ਕਰ ਦਿਤੀ।
ਇਸ ਤੋਂ ਬਾਅਦ, ਪੁਲਿਸ ਨੇ ਮਾਮਲੇ ਦੀ ਕੀਤੀ ਤਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਦਾ ਨਾਮ ਸਾਹਮਣੇ ਆਇਆ। ਜਿਸ ਦੇ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਰਹਿਣ ਵਾਲੇ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਇਕ ਗ਼ੈਰ-ਕਾਨੂੰਨੀ 30 ਬੋਰ ਪਿਸਤੌਲ ਬਰਾਮਦ ਕੀਤਾ। ਗੁਰਲਾਲ ਤੋਂ ਇਲਾਵਾ, ਪੁਲਿਸ ਨੂੰ ਲੋੜੀਂਦੇ ਉਸ ਦੇ ਪੰਜ ਸਾਥੀਆਂ ਦੀ ਭਾਲ ਹੈ। ਜਿਨ੍ਹਾਂ ਵਿਚੋਂ ਤਿੰਨ ਕਬੱਡੀ ਖਿਡਾਰੀ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-