ਕੌਣ ਹੈ ਪਟਵਾਰੀ, ਉਹ ਕਿੱਥੇ ਬੈਠਦਾ ਹੈ, ਦਫਤਰ ਕਦੋਂ ਮਿਲੇਗਾ ? ਬਾਰੇ ਪਤਾ ਕਰਨ ਦਾ ਈ.ਜੀ ਜਮਾਂਬੰਦੀ ਪੋਰਟਲ ਨੇ ਖਤਮ ਕੀਤਾ ਝੰਜਟ

4877956
Total views : 5839918

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ 

 ਹਾਲ ਹੀ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਮਾਲ ਵਿਭਾਗ ਦੇ ਕੰਮਾਂ ਨੂੰ ਆਸਾਨ ਬਣਾਉਣ ਲਈ ਸ਼ੁਰੂ ਕੀਤੇ ਗਏ ਇਜੀ ਜਮਾਂਬੰਦੀ ਪੋਰਟਲ ਨੇ ਪ੍ਰੋ ਅਵਤਾਰ ਸਿੰਘ ਉੱਪਲ ਦਾ ਤਿੰਨ ਸਾਲਾਂ ਤੋਂ ਰੁਕਿਆ ਇੰਤਕਾਲ ਦਾ ਕੰਮ ਇੱਕ ਹੀ ਦਿਨ ਵਿੱਚ ਹੱਲ ਕਰ ਦਿੱਤਾ। ਅੱਜ ਜਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਲੰਮੇ ਸਮੇਂ ਤੋਂ ਪੈਂਡਿੰਗ ਇੰਤਕਾਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਸ ਸੰਬੰਧ ਵਿੱਚ ਕਰਮਚਾਰੀ ਪ੍ਰੋਫੈਸਰ ਉਪਲ ਦੇ ਘਰ ਭੇਜਿਆਜਿਸ ਨੇ ਉਹਨਾਂ ਨੂੰ ਈਜ਼ੀ ਜਮਾਂਬੰਦੀ ਪੋਰਟਲ ਤੋਂ ਜਾਣੂੰ ਕਰਵਾ ਕੇ ਆਨਲਾਈਨ ਅਪਲਾਈ ਕਰਵਾਇਆ। ਕੁਝ ਹੀ ਘੰਟਿਆਂ ਵਿੱਚ ਇਹ ਇੰਤਕਾਲ ਪ੍ਰਵਾਨ ਹੋ ਗਿਆ।

ਇਜੀ ਜਮਾਂਬੰਦੀ ਪੋਰਟਲ ਨੇ ਪ੍ਰੋ ਅਵਤਾਰ ਸਿੰਘ ਉੱਪਲ ਦਾ ਤਿੰਨ ਸਾਲਾਂ ਤੋਂ ਰੁਕਿਆ ਇੰਤਕਾਲ ਦਾ ਕੰਮ ਇੱਕ  ਦਿਨ ਵਿੱਚ ਹੀ  ਕਰ ਦਿੱਤਾ ਹੱਲ -ਡੀ.ਸੀ 

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪੋਰਟਲ ਉੱਤੇ ਆਪਣੇ ਮਾਲ ਵਿਭਾਗ ਦੇ ਕੰਮਾਂ ਲਈ ਅਪਲਾਈ ਕਰਨ ਜਾਂ 1076 ਨੰਬਰ ਉੱਤੇ ਫੋਨ ਕਰਕੇ ਕਰਮਚਾਰੀ ਆਪਣੇ ਘਰ ਬੁਲਾ ਕੇ ਉਹਨਾਂ ਕੋਲੋਂ ਸੇਵਾਵਾਂ ਅਪਲਾਈ ਕਰਵਾਉਣ।

ਜਿਲਾ ਮਾਲ ਅਧਿਕਾਰੀ ਨਵਕੀਰਤ ਸਿੰਘ ਨੇ ਦੱਸਿਆ ਕਿ ਈਜ਼ੀ ਜਮਾਂਬੰਦੀ ਉਤੇ ਇੰਤਕਾਲਜਮਾਂਬੰਦੀਮਾਲ ਰਿਕਾਰਡ ਸਬਸਕ੍ਰਿਪਸ਼ਨ ਸੇਵਾਫਰਦ ਬਦਰਆਨਲਾਈਨ ਰਪਟ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਆਪਣੀ ਜਮਾਂਬੰਦੀ ਲੈਣ ਲਈ ਵੈਬਸਾਈਟ ਈਜੀ ਜਮਾਂਬੰਦੀ ਪੰਜਾਬ ਉਤੇ ਜਾਓਆਪਣੀ ਜਮਾਂਬੰਦੀ ਨੂੰ ਚੁਣੋਫੀਸ ਦੀ ਅਦਾਇਗੀ ਆਨਲਾਈਨ  ਕਰੋ ਤਾਂ ਤੁਹਾਡੇ ਵਟਸਐਪ ਉੱਤੇ ਡਿਜੀਟਲ ਦਸਤਖ਼ਤ ਕੀਤੀ ਹੋਈ ਜਮਾਂਬੰਦੀ ਤੁਰੰਤ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਕਿਉਆਰ ਕੋਡ ਵਾਲੀ ਫਰਦ ਤੁਹਾਡੇ ਸਮੇਂ ਦੀ ਬਚਤ ਕਰਦੀ ਹੈ।

ਉਹਨਾਂ ਕਿਹਾ ਕਿ ਪਹਿਲਾਂ ਇਹ ਕੰਮ ਕਰਵਾਉਣ ਲਈ ਪਟਵਾਰੀ ਕੌਣ ਹੈਉਹ ਕਿੱਥੇ ਬੈਠਦਾ ਹੈਦਫਤਰ ਕਦੋਂ ਮਿਲੇਗਾ ਇੰਤਕਾਲ ਕਿਹੜੇ ਦਸਤਾਵੇਜ਼ ਚਾਹੀਦੇ ਹਨਪਟਵਾਰੀ ਨੂੰ ਸਿਫਾਰਸ਼ਪੈਸੇ ਦੇਣੇ ਜਾਂ ਆਪਣੀ ਦਰਖਾਸਤ ਦਾ ਪਤਾ ਕਰਨ ਲਈ ਚੱਕਰ ਲਗਾਉਣ ਪਿੱਛੇ ਭੱਜਣ ਦੀ ਲੋੜ ਪੈਂਦੀ ਸੀ ਪਰ ਹੁਣ ਇਹ ਸਾਰਾ ਕੰਮ ਈਜ਼ੀ ਜਮਾਂਬੰਦੀ ਸੇਵਾ ਨੇ ਆਸਾਨ ਕਰ ਦਿੱਤਾ ਹੈ।

ਸਾਰੀਆਂ ਸੇਵਾਵਾਂ 24 ਘੰਟੇ ਹਨਜੇਕਰ ਤੁਸੀਂ ਆਪ ਇਹ ਕੰਮ ਆਨਲਾਈਨ ਨਹੀਂ ਕਰ ਸਕਦੇ ਤਾਂ ਤੁਸੀਂ ਫੋਨ ਕਰਕੇ ਸੇਵਾ ਸਹਾਇਕ ਨੂੰ ਘਰ ਬਣਾ ਸਕਦੇ ਹੋ।ਉਹਨਾਂ ਕਿਹਾ ਕਿ ਇਸ ਲਈ ਜੇਕਰ ਕਿਸੇ ਅਧਿਕਾਰੀ ਨੇ ਕੋਈ ਤੁਹਾਡੇ ਦਸਤਾਵੇਜ ਉੱਤੇ ਆਨਲਾਈਨ ਇਤਰਾਜ਼ ਲਗਾਉਣਾ ਹੈ ਤਾਂ ਉਹ ਸਿਰਫ ਇੱਕ ਵਾਰੀ ਹੀ ਲਗਾਏਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News