ਪੱਟੀ ਸ਼ਹਿਰ ਵਿਚ ਵੀ ਚੱਲਿਆ ਪੀਲਾ ਪੰਜਾ ! ਨਸ਼ਾ ਤਸਕਰ ਦਾ ਘਰ ਕੀਤਾ ਢਹਿ-ਢੇਰੀ

4746734
Total views : 5624722

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪੱਟੀ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪੱਟੀ ਸ਼ਹਿਰ ਦੇ ਨਸ਼ਾ ਤਸਕਰ ਦਾ ਮਕਾਨ ਢਾਹਿਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਤਰਨ ਤਾਰਨ ਦੇ ਐਸ.ਐਸ.ਪੀ. ਅਭਿਮੰਨਿਊ ਰਾਣਾ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਵਾਰਡ ਨੰਬਰ 2 ਦੇ ਰਹਿਣ ਵਾਲੇ ਚਮਕੌਰ ਸਿੰਘ ਚਮਕੂ ਪੁੱਤਰ ਕਸ਼ਮੀਰ ਸਿੰਘ, ਜਿਸ ਉੱਪਰ ਐਨ.ਡੀ.ਪੀ.ਐਸ. ਐਕਟ ਤਹਿਤ 9 ਮੁਕਦਮੇ ਦਰਜ ਹਨ, ਵਿਰੁੱਧ ਪੰਜਾਬ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ।

ਐਸ.ਐਸ.ਪੀ ਤਰਨਤਾਰਨ ਨੇ  ਦੱਸਿਆ ਕਿ ਚਮਕੌਰ ਸਿੰਘ ਉਰਫ ਚਮਕੂ  ਵੱਲੋਂ ਨਸ਼ੇ ਦੀ ਸਪਲਾਈ ਕਰਕੇ ਕੀਤੀ ਕਮਾਈ ਦੌਰਾਨ ਸਰਕਾਰੀ ਜਗ੍ਹਾ ਉੱਪਰ ਮਕਾਨ ਬਣਾਇਆ ਹੋਇਆ ਸੀ, ਜਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਹੋਰ ਅੱਗੇ ਵਧਾਇਆ ਜਾਵੇਗਾ ਅਤੇ ਜੋ ਵੀ ਹੋਰ ਨਸ਼ਾ ਤਸਕਰ ਹਨ ਉਹਨਾਂ ਦੇ ਘਰ ਵੀ ਢਹਿ-ਢੇਰੀ ਕੀਤੇ ਜਾਣਗੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News