ਸੇਵਾਮੁਕਤ ਕਾਨੂੰਗੋ ਗਿਆਨ ਸਿੰਘ ਬਲਾਕ ਕਾਂਗਰਸ ਕਮੇਟੀ ਗੰਡੀ ਵਿੰਡ ਦੇ ਮੀਤ ਪ੍ਰਧਾਨ ਨਿਯੁਕਤ

4746734
Total views : 5624721

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸ.ਰਣਜੀਤ ਸਿੰਘ ਰਾਣਾ ਗੰਡੀਵਿੰਡ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਬਲਾਕ ਪ੍ਰਧਾਨ ਐਡ.ਜਗਮੀਤ ਗੰਡੀਵਿੰਡ ਵੱਲੋ ਆਪਣੇ ਗ੍ਰਹਿ ਵਿਖੇ ਵੱਡੀ ਗਿਣਤੀ ਵਿਚ ਪਿੰਡ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿੱਥੇ ਸਗੰਠਨ ਮਜਬੂਤ ਤਾਂ ਕਾਂਗਰਸ ਮਜਬੂਤ ਮੁਹਿੰਮ ਤਹਿਤ ਰਿਟਾਇਰਡ ਕੰਨਗੋ ਸ.ਗਿਆਨ ਸਿੰਘ ਨੂੰ ਬਲਾਕ ਕਾਂਗਰਸ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ।

ਕਾਂਗਰਸੀ ਵਰਕਰ ਆ ਰਹੀਆ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਚੋਣਾਂ ਲਈ ਤਿਆਰ ਰਹਿਣ-ਰਾਣਾ ਗੰਡੀ ਵਿੰਡ

ਇਸਦੇ ਨਾਲ ਹੀ ਚੇਅਰਮੈਨ ਰਾਣਾ ਗੰਡੀਵਿੰਡ ਨੇ ਆਉਣ ਵਾਲੇ ਸਮੇ ਵਿਚ ਬਲਾਕ ਸੰਮਤੀ ਅਤੇ ਜਿਲਾ ਪ੍ਰਸ਼ਿਦ ਚੋਣਾ ਦੀ ਵੀ ਤਿਆਰੀ ਲਈ ਵੀ ਸਮੁੱਚੇ ਕਾਂਗਰਸ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਾ ਅਤੇ ਕਾਂਗਰਸ ਪਾਰਟੀ ਦੀਆ ਸਰਬ ਧਰਮ ਸਰਬ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀਆ ਨੀਤੀਆ ਨੂੰ ਘਰ ਘਰ ਪਹੁੰਚੋਣ ਦੀ ਵੀ ਗੱਲ ਕਹੀ ਗਈ ਜੋ ਕੀ ਰਾਹੁਲ ਗਾਂਧੀ ਜੀ ਵੱਲੋ ਸਮੁੱਚੇ ਦੇਸ਼ ਵਿਚ ਕਾਂਗਰਸ ਦੀ ਨੀਤੀਆ ਨੂੰ ਘਰ ਘਰ ਦੀ ਜੋ ਮੁਹਿੰਮ ਚੱਲ ਰਹੀ ਹੈ ਉਸ ਤਹਿਤ ਤਰਨ ਤਾਰਨ ਹਲਕੇ ਵਿਚ ਵੀ ਮੁਹਿੰਮ ਚਲਾਈ ਜਾ ਰਹੀ ਹੈ ।ਇਸ ਸਮੇ ਪ੍ਰਧਾਨ ਕੁਲਵੰਤ ਚਾਹਲ, ਮੰਗਲਬੀਰ ਚਾਹਲ, ਜਸਬੀਰ ਸਿੰਘ,ਰੁਬਲ ਢਿੱਲੋ, ਮਨਜਿੰਦਰ ਸਿੰਘ ਸਾਬਕਾ ਮੈਬਰ, ਬਲਵਿੰਦਰ ਸਿੰਘ ਬਿੱਲਾ ਸਾਬਕਾ ਮੈਬਰ, ਹੈਪੀ ਜੋਗੀ, ਕੁਲਦੀਪ ਸਿੰਘ ਕੀਪਾ, ਕਾਲਾ ਦੋਧੀ, ਸਤਨਾਮ ਸਿੰਘ, ਦਿਲਰਾਜ ਸਿੰਘ, ਗਿੰਦਾ, ਲਖਬੀਰ ਸਿੰਘ, ਕਾਲਾ ਸਬਾਜੀਆ, ਕਾਮਰੇਡ ਸੁਲੱਖਣ ਸਿੰਘ ਆਦਿ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News