ਵਧਾਇਕ ਲਾਲਪੁਰਾ ਨੇ ਹੁਣ ਤਰਨ ਤਾਰਨ ਦੇ ਮੌਜੂਦਾ ਐਸ.ਐਸ.ਪੀ ਵਿਰੁੱਧ ਖੋਹਿਲਆ ਮੋਰਚਾ ! ਪਿੰਡ ਕੋਟ ਮੁਹੰਮਦ ਖਾਂ ‘ਚ ਕਤਲ ਮਾਮਲੇ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ

4745810
Total views : 5623156

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਧਾਇਕ ਸ: ਮਨਜਿੰਦਰ ਸਿੰਘ ਲਾਲਪੁਰਾ ਨੇ ਹੁਣ ਇਸ ਸਮੇ ਤਰਨ ਤਾਰਨ ਦੇ ਮੌਜੂਦਾ ਐਸ.ਐਸ.ਪੀ ਸ਼੍ਰੀ ਅਭਿਮੰਨਿਊ ਰਾਣਾ ਵਿਰੁੱਧ ਸ਼ੋਸ਼ਲ ਮੀਡੀਏ ਤੇ ਪੋਸਟ ਪਾਕੇ ਮੋਰਚਾ ਖੋਹਲਦਿਆ   ਪਿੰਡ ਕੋਟ ਮੁਹੰਮਦ ਖਾਂ ‘ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ  ਨੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇਕ ਪੋਸਟ ਪਾ ਕੇ ਉਕਤ ਕੇਸ ‘ਚ ਐੱਸਐੱਸਪੀ ਤਰਨਤਾਰਨ  ਵੱਲੋਂ ਅਸਲ ਤੱਥਾਂ ਨੂੰ ਲੁਕੋ ਕੇ, ਸਰਕਾਰ ਤੇ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ, ਕੇਸ ਨੂੰ ਤੋੜਨ-ਮਰੋੜਨ ‘ਤੇ ਸਰਪੰਚ ਸਮੇਤ 50 ਲੋਕਾਂ ਉੱਪਰ ਜੋ ਅਲੱਗ-ਅਲੱਗ ਪਾਰਟੀਆਂ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਉੱਪਰ ਝੂਠਾ ਪਰਚਾ ਦੇਣ ਦਾ ਦੋਸ਼ ਲਗਾਇਆ ਹੈ।

ਉਨ੍ਹਾਂ ਪੋਸਟ ‘ਚ ਕਿਹਾ ਕਿ ਹਮ-ਸਲਾਹ ਹੋ ਕੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ, ਹੇਠਲੇ ਅਫਸਰਾਂ ’ਤੇ ਦਬਾਅ ਪਾ ਕੇ ਕਾਨੂੰਨ ਦੀ ਗਲਤ ਵਰਤੋਂ ਕਰਨ, ਦੀ ਜਾਂਚ ਕਰ ਕੇ ਐੱਸਐੱਸਪੀ ਤਰਨਤਾਰਨ ਉੱਪਰ ਵੀ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ 50 ਨਿਰਦੋਸ਼ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ।ਇਸ ਕੇਸ ਨਾਲ ਸਬੰਧਤ ਵਿਅਕਤੀਆਂ ਉਪਰ ਸਪੈਸ਼ਲ ਸੈੱਲ ਅੰਮ੍ਰਿਤਸਰ ਵਿਚ ਨਾਜਾਇਜ਼ ਪਿਸਤੌਲ ਪਾਉਣਾ, ਸਾਡੇ ਸਰਪੰਚ ਸਾਹਿਬਾਨਾਂ ਤੇ ਪੂਰੇ ਜ਼ਿਲ੍ਹੇ ਨੂੰ ਰਾਸ ਨਹੀਂ ਆ ਰਿਹਾ।

ਸੋ ਸਾਰੇ ਸਰਪੰਚ ਸਾਹਿਬਾਨਾਂ ਤੇ ਪੂਰੇ ਜ਼ਿਲ੍ਹੇ ਦੇ ਨਿਆਂ ਪਸੰਦ ਲੋਕਾਂ ਨੂੰ ਮੈਂ ਆਪਣੇ ਵਲੋਂ ਅਤੇ ਆਪਣੀ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ।ਇਥੇ ਦੱਸਣਾ ਬਣਦਾ ਹੈ ਕਿ ਵਧਾਇਕ ਲਾਲਪੁਰਾ ਨੇ ਇਸ ਤੋ ਪਹਿਲਾਂ ਵੀ ਜਿਲੇ ਤੱਤਕਲੀਨ ਐਸ਼.ਐਸ.ਪੀ ਸ੍ਰੀ ਗੁਰਮੀਤ ਸਿੰਘ ਚੌਹਾਨ ਵਿਰੁੱਧ ਮੋਰਚਾ ਖੋਹਲ ਕੇ ਉਨਾਂ ਦਾ ਤਬਾਦਲਾ ਕਰਵਾ ਦਿੱਤਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News