





Total views : 5622711








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਮਿੱਕੀ ਗੁਮਟਾਲਾ
ਅੱਜ ਨਗਰ ਨਿਗਮ, ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਤੇ ਐਮ.ਟੀ.ਪੀ ਵਿਭਾਗ ਵਲੋਂ ਸ਼ਹਿਰ ਦੇ ਕੇਂਦਰੀ ਅਤੇ ਉੱਤਰੀ ਜੋਨ ਵਿੱਚ ਪੈਂਦੀਆਂ ਨਜਾਇਜ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਬਾਗ ਰਾਮਾਨੰਦ, ਘਿਉ ਮੰਡੀ ਅਤੇ ਆਈ.ਐਨ.ਏ ਕਲੋਨੀ ਦੀਪ ਕੰਪਲੈਕਸ਼ ਕੋਰਟ ਰੋਡ ਵਿਖੇ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ। ਅੱਜ ਦੀ ਇਹ ਕਾਰਵਾਈ ਏ.ਟੀ.ਪੀ ਪਰਮਿੰਦਰਜੀਤ ਸਿੰਘ, ਵਰਿੰਦਰ ਮੋਹਨ, ਬਿਲਡਿੰਗ ਇੰਸਪੈਕਰ ਮਨੀਸ਼ ਅਰੌੜਾ ਅਤੇ ਕਰਮਚਾਰੀਆਂ ਵਲੋਂ ਅਮਲ ਵਿੱਚ ਲਿਆਉਂਦੀ ਗਈ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆਂ ਕਿ ਐਮ.ਟੀ.ਪੀ ਵਿਭਾਗ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਵਿੱਚ ਨਜਾਇਜ ਉਸਾਰੀਆਂ ਨੂੰ ਬਿਲਕੁੱਲ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਨਜਾਇਜ ਉਸਾਰੀ ਕਰਤਾਵਾ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਐਮ.ਟੀ.ਪੀ ਵਿਭਾਗ ਵਲੋਂ ਕੇਂਦਰੀ ਜੋਨ ਵਿਖੇ ਕੁਝ ਉਸਾਰੀ ਕਰਤਾਵਾ ਵਲੋਂ ਬਿਨਾਂ ਨਕਸ਼ਾ ਪਾਸ ਕਰਵਾਏ ਕਾਨੂੰਨ ਦੀ ਉਲਘਨਾਂ ਕਰਦੇ ਹੋਏ ਹੋਟਲਾਂ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਲਈ ਵਿਭਾਗ ਵਲੋਂ ਨੋਟਿਸ ਵੀ ਦਿੱਤੇ ਗਏ ਸਨ, ਪਰ ਉਸਾਰੀ ਕਰਤਾਵਾ ਵਲੋਂ ਫਿਰ ਵੀ ਉਸਾਰੀਆਂ ਆਰੰਭ ਰੱਖੀਆਂ ਗਈਆ। ਜਿਸ ਕਰਕੇ ਇਨ੍ਹਾਂ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉੱਤਰੀ ਜੋਨ ਵਿੱਚ ਆਈ.ਐਨ.ਏ ਕਲੋਨੀ ਦੀਪ ਕੰਪਲੈਕਸ ਵਿਖੇ ਉਸਾਰੀ ਕਰਤਾ ਵਲੋਂ ਬਿਨ੍ਹਾਂ ਨਕਸਾ ਪਾਸ ਕਰਵਾਏ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਤੇ ਵਿਭਾਲ ਵਲੋਂ ਸੀਲਿੰਗ ਦੀ ਕਾਰਵਾਈ ਕੀਤੀ ਗਈ ਹੈ। ਕਮਿਸ਼ਨਰ ਦੇ ਕਿਹਾ ਕਿ ਐਮ.ਟੀ.ਪੀ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਉਸਾਰੀ ਕਰਤਾਂ ਵਲੋਂ ਸੀਲਿੰਗ ਦੀ ਕਾਰਵਾਈ ਦੇ ਬਾਵਜੂਦ ਕੰਮ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਵਿਰੁਧ ਐਫ.ਆਈ.ਆਰ ਵੀ ਦਰਜ ਕਰਵਾਈ ਜਾਵੇ। ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਉਸਾਰੀ ਨਗਰ ਨਿਗਮ, ਅੰਮ੍ਰਿਤਸਰ ਤੋਂ ਨਕਸਾ ਪਾਸ ਕਰਵਾਏ ਬਗੈਰ ਨਾਂ ਕੀਤੀ ਜਾਵੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-