ਸੱਤ ਸਾਲ ਦੀ ਬੱਚੀ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ ਦੋਸੀ  ਨੂੰ 20 ਸਾਲ ਦੀ ਸਜ਼ਾ ਅਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ

4878811
Total views : 5841508

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਮਾਨਯੋਗ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰਵਧੀਕ ਜਿਲ੍ਹਾ ਤੇ ਸੈਸ਼ਨਜ ਜੱਜ (ਫਾਸਟ ਟਰੈਕ ਸਪੈਸਲ ਕੋਰਟ)ਅੰਮ੍ਰਿਤਸਰ ਦੀ ਅਦਾਲਤ ਦੁਆਰਾ ਮੁਕੱਦਮਾ ਨੰਬਰ 141 ਮਿਤੀ 0705.2023 U/s 376 AB IPC and 6 ਪੋਸਕੋ ਐਕਟ ਥਾਣਾ  ਸਦਰਜਿਲ੍ਹਾ ਅੰਮ੍ਰਿਤਸਰ  ਵਿੱਚ ਦੋਸੀ ਉਮੇਸ਼ ਯਾਦਵ ਨੂੰ ਸੱਤ ਸਾਲ ਦੀ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਅਦਾਲਤ ਨੇ ਕਿਹਾ ਕਿ ਦੋਸ਼ੀਜੋ ਕਿ ਟਾਈਲਾਂ ਲਗਾਉਣ ਲਈ ਲੇਬਰ ਵਜੋਂ ਕੰਮ ਕਰਦਾ ਸੀਸ਼ਿਕਾਇਤਕਰਤਾ ਦੇ ਘਰ ਕੰਮ ਕਰਨ ਲਈ ਆਇਆ ਸੀ ਅਤੇ ਨਾਬਾਲਗ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਕੀਤਾਜਦੋਂ ਉਸਦੀ ਉਮਰ ਕਰੀਬ ਸੱਤ ਸਾਲ ਦੀ ਸੀ।

ਇਸ ਵਿੱਚ ਇਹ ਦੱਸਣਯੋਗ ਹੈ ਕਿ ਪੀੜਤਾ ਦੇ ਪਿਤਾ ਦੀ ਵਾਰਦਾਤ ਤੋਂ ਕਰੀਬ ਇਕ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਮਾਂਜੋ ਉਸਦੀ ਦੁਨੀਆ ਵਿੱਚ ਇਕਲੌਤੀ ਮਾਰਗਦਰਸ਼ਕ ਅਤੇ ਸਰਪ੍ਰਸਤ ਹੈਘਟਨਾ ਸਮੇਂ ਦੂਸਰੇ ਕਮਰੇ ਵਿੱਚ ਸੀ ਅਤੇ ਬੱਚੀ ਆਪਣੇ ਘਰ ਵਿੱਚ ਦੂਸਰੇ ਪਾਸੇ ਖੇਡ ਰਹੀ ਸੀ। ਇਸ ਦੌਰਾਨ ਉਹ ਗੁਸ਼ਲਖਾਨੇ ਵੱਲ ਗਈ ਸੀਉਸ ਸਮੇ ਦੋਸ਼ੀ ਵੱਲੋਂ ਬੱਚੀ ਨੂੰ ਇਕੱਲਾ ਦੇਖ ਕੇ ਇਹ ਘਿਨਾਉਣਾ ਅਪਰਾਧ ਕੀਤਾ ਗਿਆਇਸ ਘਿਨਾਉਣੇ ਅਪਰਾਧ ਲਈ ਅਦਾਲਤ ਵੱਲੋਂ ਦੋਸ਼ੀ ਨੂੰ ਵੀਹ ਸਾਲ ਦੀ ਸਖਤ ਸਜਾ ਸੁਣਾਈ ਗਈ। ਇਸ ਸਜਾ ਰਾਹੀਂ ਅਦਾਲਤ ਨੇ ਸੁਨੇਹਾ ਦਿੱਤਾ ਹੈ ਕਿ ਇਸ ਤਰ੍ਹਾ ਦੇ ਜੁਰਮ ਭਵਿੱਖ ਵਿੱਚ ਨਾ ਹੋਣ ਅਤੇ ਬੁਰੇ ਅਨਸਰਾਂ ਉਪਰ ਕਾਨੂੰਨ ਦਾ ਡਰ ਬਣਿਆ ਰਹੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News