ਇਕ ਹੋਰ ਨੇ ਖਾਕੀ ਕਰਤੀ ਦਾਗੀ !ਜੇਲ੍ਹ ਵਿੱਚ ਚਿੱਟੇ ਦੀ ਸਪਲਾਈ ਕਰਦਾ ਇਕ ਥਾਂਣੇਦਾਰ 45 ਗ੍ਰਾਮ ਚਿੱਟੇ ਸਮੇਤ ਕਾਬੂ

4732891
Total views : 5603006

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਕਾਲੀ ਥਾਰ ਵਿੱਚੋ ਚਿੱਟੇ ਸਮੇਤ ਫੜੀ ਗਈ ਇਕ ਮਹਿਲਾ ਕਾਂਸਟੇਬਲ ਦਾ ਮਾਮਲਾ ਅਜੇ ਠੰਡਾ ਨਹੀ ਪਿਆ ਕਿ ਪੰਜਾਬ ਪੁਲਿਸ ਦੀ ਰਿਜਰਵ ‘ਚ ਤਾਇਨਾਤ ਇਕ ਏ.ਐਸ.ਆਈ ਵਜੋ ਤਾਇਨਾਤ ਗੁਰਪ੍ਰੀਤ ਸਿੰਘ ਨਾਮੀ ਥਾਂਣੇਦਾਰ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿਚ ਤਾਇਨਾਤ ਪੰਜਾਬ ਪੁਲਿਸ ਦੀ ਰਿਜ਼ਰਵ ਬਟਾਲੀਅਨ ਦੇ ਏਐਸਆਈ ਗੁਰਪ੍ਰੀਤ ਸਿੰਘ ਨੂੰ ਜੇਲ ਅਧਿਕਾਰੀਆਂ ਨੇ 45 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਐਸਆਈ ਆਪਣੀ ਵਰਦੀ ਵਿਚ ਚਿੱਟਾ ਲੁਕਾ ਕੇਅੰਦਰ ਲੈ ਜਾ ਰਿਹਾ ਸੀ। ਜੇਲ ਅਧਿਕਾਰੀਆਂ ਨੂੰ ਕਈ ਦਿਨਾਂ ਤੋਂ ਉਸ ‘ਤੇ ਸ਼ੱਕ ਸੀ। ਜਿਸ ਕਾਰਨ ਜਦੋਂ ਬੀਤੇ ਸ਼ਨੀਵਾਰ ਡਿਊਟੀ ਤੋਂ ਪਹਿਲਾਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 45 ਗ੍ਰਾਮ ਚਿੱਟਾ ਬਰਾਮਦ ਹੋਇਆ।

ਮੁਲਜ਼ਮ ਏ.ਐਸ.ਆਈ ਆਪਣੀ ਵਰਦੀ ਵਿਚ  ਲੁਕਾ ਕੇ ਅੰਦਰ ਲੈ ਜਾ ਰਿਹਾ ਸੀ ਚਿੱਟਾ

 ਇਸ ਤੋਂ ਬਾਅਦ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸਦੇ ਖਿਲਾਫ ਥਾਣਾ ਕੈਂਟ ‘ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੀਜੀ ਆਈਆਰਬੀ ਕਮਾਂਡੋ ਬਟਾਲੀਅਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਬਠਿੰਡਾ ਜੇਲ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਤਾਇਨਾਤ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਬਰਾਮਦ ਕੀਤਾ ਗਿਆ 45 ਗ੍ਰਾਮ ਚਿੱਟਾ ਜੇਲ੍ਹ ਦੇ ਅੰਦਰ ਸਪਲਾਈ ਕੀਤਾ ਜਾਣਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News