ਸਵਰਗਵਾਸੀ ਡੀਆਈਜੀ ਚਰਨਜੀਤ ਸਿੰਘ ਦੀ ਯਾਦ ਵਿੱਚ ਬਾਰਵਾਂ ਸਲਾਨਾ ਲੰਗਰ ਲਗਾਇਆ ਜਾਵੇਗਾ

4732245
Total views : 5602007

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ ਦਵਿੰਦਰ ਕੁਮਾਰ ਪੁਰੀ

ਅਜਨਾਲਾ ਸ਼੍ਰੀ ਹੇਮਕੁੰਡ ਸਾਹਿਬ ਲੰਗਰ ਸੇਵਾ ਸੋਸਾਇਟੀ ਅਜਨਾਲਾ ਜੋ ਹਰ ਸਾਲ ਦੀ ਤਰ੍ਹਾਂ ਰਿਸ਼ੀ ਕੇਸ ਤੋਂ ਹੇਮਕੁੰਡ ਸਾਹਿਬ ਦੇ ਰਸਤੇ ਦੇ ਵਿਚਕਾਰ ਤਕਰੀਬਨ ਦੋ ਮਹੀਨੇ ਲੰਗਰ ਦੀ ਸੇਵਾ ਕਰਦੀ ਹੈ ਇਸ ਵਾਰ ਇਹ ਲੰਗਰ ਸੁਸਾਇਟੀ ਦੇ ਸੇਵਾਦਾਰ ਸਵਰਗਵਾਸੀ ਡੀਆਈਜੀ ਚਰਨਜੀਤ ਸਿੰਘ ਜੋ ਪਿੱਛੇ ਬੀਤੇ ਦਿਨੀ ਜਿਨਾਂ ਦਾ ਦਿਹਾਂਤ ਹੋ ਗਿਆ ਸੀ ਉਨਾਂ ਦੀ ਮਿੱਠੀ ਯਾਦ ਵਿੱਚ ਲਗਾਇਆ ਜਾਵੇਗਾ ਉਕਤ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੇਵਾਦਾਰ ਸਰਵਣ ਸਿੰਘ ਨੇਪਾਲ ਅਤੇ ਅਮਰਜੀਤ ਸਿੰਘ ਬਾਜਵਾ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਵਾਰ ਇਹ ਲੰਗਰ ਗੁਰਦੁਆਰਾ ਭਗਤ ਨਾਮਦੇਵ ਕਲੋਨੀ ਅਜਨਾਲਾ ਤੋਂ 24 ਮਈ ਦਿਨ ਸ਼ਨੀਵਾਰ ਰਵਾਨਾ ਹੋਵੇਗਾ ।

ਪਹਿਲਾ ਜਥਾ 24 ਮਈ ਨੂੰ ਰਸਤਾਂ ਦੇ ਟਰੱਕ ਲੈ ਕੇ ਹੇਮਕੁੰਡ ਸਾਹਿਬ ਨੂੰ ਚਾਲੇ ਪਾਵੇਗਾ ਅਤੇ ਅੱਗੇ ਦੀ ਤਰ੍ਹਾਂ ਜਥੇ ਆਪਣੇ ਟਾਈਮ ਟਾਈਮ ਤੇ ਸੇਵਾ ਸੰਭਾਲਣਗੇ ਉਹਨਾਂ ਨੇ ਦੱਸਿਆ ਕਿ ਹੇਮਕੁੰਡ ਸਾਹਿਬ ਲੰਗਰ ਦੀ ਅਗਰਾਈ ਸੇਵਾਦਾਰਾਂ ਵੱਲੋਂ ਚਾਲੂ ਕੀਤੀ ਗਈ ਹੈ। ਜੋ ਵੀ ਦਾਨੀ ਸੱਜਣ ਸੇਵਾ ਕਰਨੀ ਚਾਹੁੰਦਾ ਹੈ। ਉਹ ਸੁਸਾਇਟੀ ਦੇ ਕਿਸੇ ਵੀ ਸੇਵਾਦਾਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਖਜ਼ਾਨਚੀ ਵਿਜੇ ਕੁਮਾਰ ਜਸਵੀਰ ਸਿੰਘ ਢਿੱਲੋ ਬਾਬਾ ਮਹਿੰਦਰ ਸਿੰਘ ਸੂਰੇਪੁਰ ਹਰਜਿੰਦਰ ਸਿੰਘ ਨਿੱਕੂ ਸੁਰਾਂ ਮਲਕੀਅਤ ਸਿੰਘ ਪਵਿੱਤਰ ਸਿੰਘ ਫੈਂਸੀ ਪਰਮਜੀਤ ਸਿੰਘ ਪੰਮਾ ਤਜਿੰਦਰ ਸਿੰਘ ਸੋਨੂ ਚੱਕੀ ਵਾਲੇ ਬਾਬਾ ਲਾਡੀ ਜੀ ਸ਼ਿਵਦੀਪ ਸਿੰਘ ਚਾਹਲ ਡਾਕਟਰ ਦਲਬੀਰ ਸਿੰਘ ਸੁਖਜਿੰਦਰ ਸਿੰਘ ਉੱਠੀਆਂ , ਭਗਵੰਤ ਸਿੰਘ ਗੁਜਰਪੁਰਾ ਮਿਸਤਰੀ ਕੁਲਦੀਪ ਸਿੰਘ ਭੋਲਾ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News