ਥਾਂਣੇ ਦੀ ਹਵਾਲਾਤ ‘ਚ ਫਰਾਰ ਹੋਏ ਤਿੰਨ ਮੁਲਜਮਾਂ ਦੇ ਮਾਮਲੇ ‘ਚ ਐਸ.ਐਚ.ਓ ਸਮੇਤ ਪੰਜ ਪੁਲਿਸ ਮੁਲਾਜਮ ਮੁਅੱਤਲ

4721536
Total views : 5583605

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੰਬੀ (ਮੁਕਤਸਰ) /ਬੀ.ਐਨ.ਈ ਬਿਊਰੋ

ਲੰਬੀ ਸੜਕ ਡਿਵੀਜ਼ਨ ਅਧੀਨ ਆਉਂਦੇ ਥਾਣਾ ਕਬਰਵਾਲਾ ‘ਚ ਨਸ਼ੇ ਅਤੇ ਹੋਰ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮ ਰਾਤ ਸਮੇਂ ਹਵਾਲਤ ਤੋਂ ਭੱਜ ਗਏ। ਇਨ੍ਹਾਂ ਵਿੱਚੋਂ ਦੋ ਨੂੰ 10 ਅਪ੍ਰੈਲ ਨੂੰ ਕਬਰਵਾਲਾ ਪੁਲਿਸ ਨੇ 3.30 ਕੁਇੰਟਲ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਸੀ ਜਦਕਿ ਇਕ ਹੋਰ ਨੂੰ ਧਾਰਾ 307 ਦੇ ਮਾਮਲੇ ‘ਚ ਹਿਰਾਸਤ ‘ਚ ਰੱਖਿਆ ਸੀ।

ਡਿਊਟੀ ਅਫਸਰ , ਰਾਤ ਦੇ ਮੁਣਸ਼ੀ ਤੇ ਤਿੰਨ ਸੰਤਰੀਆਂ  ਸਮੇਤ ਪੰਜ ਵਿਰੁੱਧ ਐਫ.ਆਈ.ਆਰ ਦਰਜ
ਤਿੰਨੋਂ ਮੁਲਜ਼ਮਾਂ ਦਾ ਪੁੱਛਗਿੱਛ ਲਈ ਅਦਾਲਤ ਤੋਂ ਰਿਮਾਂਡ ਮਿਲਿਆ ਹੋਇਆ ਸੀ। ਜਦੋਂ ਮੁਲਜ਼ਮ ਹਵਾਲਤ ਤੋਂ ਭੱਜੇ ਤਾਂ ਥਾਣੇ ‘ਚ ਇਕ ਏਐਸਆਈ ਸਮੇਤ ਪੰਜ ਮੁਲਾਜ਼ਮ ਡਿਊਟੀ ‘ਤੇ ਸਨ। ਘਟਨਾ ਦੇ ਬਾਅਦ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਥਾਣਾ ਇੰਚਾਰਜ ਦਵਿੰਦਰ ਕੁਮਾਰ ਸਮੇਤ ਥਾਣੇ ‘ਚ ਤਾਇਨਾਤ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ, ਰਾਤ ਦੀ ਡਿਊਟੀ ਦੇ ਇੰਚਾਰਜ ਏਐਸਆਈ ਜਰਨੈਲ ਸਿੰਘ, ਸਹਾਇਕ ਮੁਨਸ਼ੀ ਨਰਿੰਦਰ ਸਿੰਘ ਅਤੇ ਤਿੰਨ ਸੰਤਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਥਾਣੇ ਦਾ ਦੌਰਾ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News