ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਵੱਲੋਂ 16 ਅਪ੍ਰੈਲ ਨੂੰ ਲੁਧਿਆਣਾ ਪੈਨਸ਼ਨ ਭਵਨ ਵਿਖੇ ਕੀਤੀ ਜਾਵੇਗੀ ਜਥੇਬੰਦਕ ਕਨਵੈਨਸ਼ਨ

4719573
Total views : 5580124

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਵੱਲੋਂ ਮਿਤੀ 16 ਅਪ੍ਰੈਲ ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਜਥੇਬੰਦਕ ਕਨਵੈਨਸ਼ਨ ਕੀਤੀ ਜਾ ਰਹੀ ਹੈ।ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਹਰਬੰਸ ਸਿੰਘ ਗੋਲ ਪ੍ਰਮੁੱਖ ਸਰਪ੍ਰਸਤ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ ਨੇ ਦੱਸਿਆ ਕਿ ਜਥੇਬੰਦਕ ਕਨਵੈਨਸ਼ਨ ਵਿੱਚ ਗਵਰਨਿੰਗ ਬਾਡੀ ਦੇ ਅਹੁਦੇਦਾਰਾ ਕਾਰਜਕਾਰੀ ਮੈਂਬਰਾਂ ਸਪੈਸ਼ਲ ਇਨਵਾਇਟੀ ਅਤੇ ਯੂਨਿਟਾਂ ਦੇ ਪ੍ਰਧਾਨ ਜਨਰਲ ਸਕੱਤਰ ਸਮੇਤ ਯੂਨਿਟ ਪੱਧਰ ਤੱਕ ਸਮੂਹ ਲੀਡਰ ਸ਼ਿਪ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਪੰਜਾਬ ਸਰਕਾਰ ਦੇ ਪੈਨਸ਼ਨਰਜ ਵਿਰੋਧੀ ਅੜੀਅਲ ਨਾਕਾਰਮਤ ਰਵਈਏ ਬਾਰੇ।ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਪਿਛਲੇ ਚਾਰ ਸਾਲਾ ਦੁਰਾਨ ਕੀਤੇ ਸੰਘਰਸ਼ਾ ਵਿੱਚੋ ਕੀ ਖੱਟਿਆ ਕੀ ਗਵਾਇਆ ਲੀਡਰ ਸ਼ਿਪ ਦੀ ਕਾਰਗੁਜ਼ਾਰੀ ਅਤੇ ਜਬਰਦਸਤ ਸੰਘਰਸ਼ਾ ਦੇ ਬਾਵਜੂਦ ਵੀ ਪ੍ਰਾਪਤੀ ਦਾ ਨਾ ਹੋਣ ਬਾਰੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੰਘਰਸ਼ਾ ਦੀ ਰਣਨੀਤੀ ਉਲੀਕਣਾ ਜਥੇਬੰਦਕ ਕਨਵੈਨਸ਼ਨ ਦਾ ਮੁੱਖ ਏਜੰਡਾ ਹੋਵੇਗਾ।ਜਿਥੇ 94 ਵਿਧਾਇਕਾ ਦੇ ਹੰਕਾਰ ਵਿੱਚ ਗੜੁੱਚ ਭਗਵੰਤ ਮਾਨ ਸਰਕਾਰ ਅਜੇ ਵੀ ਟੱਸ ਤੋਂ ਮੱਸ ਨਹੀ ਹੋ ਰਹੀ,ਜਿਸ ਕਰਕੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਰੋਸ ਅਤੇ ਬੇਹੱਦ ਗੁੱਸੇ ਦੀ ਲਹਿਰ ਦੌੜ ਰਹੀ ਹੈ।ਮਾਨ ਸਰਕਾਰ ਨੇ ਪੈਨਸ਼ਨਰਜ ਅਤੇ ਮੁਲਾਜ਼ਮਾ ਦੇ ਗੁਸਾਏ ਰੁੱਖ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਸਿੱਟੇ ਭੁਗਤਨ ਲਈ ਤਿਆਰ ਰਹੇ।ਲੋਕ ਜਰੂਰ ਇਸ ਦੀ ਉਡੀਕ ਵਿੱਚ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News