





Total views : 5580198








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਦਵਿੰਦਰ ਪੁਰੀ
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਲਗਾਏ ਲੋਕ ਦਰਬਾਰ ਵਿੱਚ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਵੱਲੋਂ ਸਾਂਝੇ ਕੰਮਾਂ ਲਈ ਲਿਆਂਦੇ ਪ੍ਰਸਤਾਵ ਪਾਸ ਕਰਦੇ ਹੋਏ ਛੇਤੀ ਇਹ ਕੰਮ ਸ਼ੁਰੂ ਕਰਵਾਉਣ ਲਈ ਪੰਚਾਇਤ ਵਿਭਾਗ ਨੂੰ ਤਿਆਰੀ ਕਰਨ ਲਈ ਕਿਹਾ। ਅੱਜ ਲੋਕ ਦਰਬਾਰ ਵਿੱਚ ਲੋਕਾਂ ਦੇ ਮਸਲੇ ਸੁਣਦੇ ਸ ਧਾਲੀਵਾਲ ਨੇ ਕਿਹਾ ਕਿ ਲੋਕ ਦਰਬਾਰ ਰਾਹੀਂ ਅਸੀਂ ਇੱਥੇ ਲੋਕਾਂ ਦੇ ਨਿੱਜੀ ਕੰਮ ਸ਼ਿਕਾਇਤਾਂ ਦਾ ਹੱਲ ਕਰਦੇ ਹਾਂ, ਉੱਥੇ ਪਿੰਡਾਂ ਦੇ ਲੋਕਾਂ ਵੱਲੋਂ ਲਿਆਂਦੇ ਸਾਂਝੇ ਕੰਮਾਂ ਨੂੰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਬੈਠ ਕੇ ਵਿਚਾਰਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਅੱਜ ਅਜਿਹੇ ਹੀ ਕਈ ਪਿੰਡਾਂ ਦੇ ਪ੍ਰਸਤਾਵ ਪਿੰਡਾਂ ਦੇ ਪਤਵੰਤੇ ਸੱਜਣਾਂ ਲਿਆਂਦੇ ਸਨ, ਜਿਨਾਂ ਨੂੰ ਅਧਿਕਾਰੀਆਂ ਦੀ ਸਲਾਹ ਅਤੇ ਪਿੰਡ ਵਾਲੇ ਸੱਜਣਾਂ ਦੀ ਲੋੜ ਅਨੁਸਾਰ ਪਾਸ ਕਰਦੇ ਹੋਏ ਇਹ ਕੰਮ ਨਿਕਟ ਭਵਿੱਖ ਵਿੱਚ ਚਾਲੂ ਕਰਾਉਣ ਦਾ ਫੈਸਲਾ ਲਿਆ ਗਿਆ ਹੈ । ਉਹਨਾਂ ਦੱਸਿਆ ਕਿ ਅੱਜ ਵੱਖ-ਵੱਖ ਪਿੰਡਾਂ ਦੇ ਇਕ ਕਰੋੜ ਰੁਪਏ ਤੋਂ ਵੱਧ ਦੇ ਕੰਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਇਹ ਲੋਕ ਦਰਬਾਰ ਲਗਾ ਰਹੇ ਹਾਂ, ਜਿਸ ਨਾਲ ਲੋਕਾਂ ਕੋਲੋਂ ਪਿੰਡਾਂ ਵਿੱਚ ਕਰਵਾਇਆ ਜਾਣ ਵਾਲੇ ਸਹੀ ਕੰਮਾਂ ਦੀ ਜਾਣਕਾਰੀ ਮਿਲਦੀ ਹੈ, ਲੋਕਾਂ ਦੇ ਨਿੱਜੀ ਮਸਲੇ ਹੱਲ ਹੁੰਦੇ ਹਨ, ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਈ ਕੰਮਾਂ ਬਾਰੇ ਲੋਕਾਂ ਕੋਲੋਂ ਫੀਡਬੈਕ ਵੀ ਮਿਲਦੀ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਮੌਕਿਆਂ ਉਤੇ ਆਪਣੇ ਪਿੰਡਾਂ ਦੇ ਵੱਧ ਤੋਂ ਵੱਧ ਸਾਂਝੇ ਕੰਮ ਲੈ ਕੇ ਆਉਣ ਤਾਂ ਜੋ ਆਪਾਂ ਹਲਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰ ਸਕੀਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-