ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋ ਦੋਸ਼ੀ ਪੁਲਿਸ ਵਲੋ ਗ੍ਰਿਫਤਾਰ

4719560
Total views : 5580099

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਜਲੰਧਰ /ਬਾਰਡਰ ਨਿਊਜ ਸਰਵਿਸ

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਲੰਘੀ ਦੇਰ ਰਾਤ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦਹਿਸ਼ਤ ਫੈਲਾਉਣ ਲਈ  ਜੀਸ਼ਾਨ ਅਖ਼ਤਰ ਤੇ ਸ਼ਹਿਜ਼ਾਦ ਭੱਟੀ ਨੇ ਰਚੀ ਸੀ ਸਾਜ਼ਿਸ਼

ਸ਼ੁਕਲਾ ਨੇ ਕਿਹਾ ਕਿ ਅਸੀਂ ਕਰੀਬ 12 ਘੰਟਿਆਂ ਦੇ ਵਿੱਚ ਹੀ ਕੇਸ ਨੂੰ ਟਰੇਸ ਕਰਕੇ ਸਾਬਕਾ ਮੰਤਰੀ ਦੇ ਘਰ ਤੇ ਹੈਂਡ ਗ੍ਰਨੇਡ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦਾ ਲਿੰਕ ਲਾਰੇਂਸ ਬਿਸ਼ਨੋਈ ਗਰੁੱਪ ਦੇ ਨਾਲ ਜੋੜਿਆ ਹੈ ਅਤੇ ਦਾਅਵਾ ਕੀਤਾ ਕਿ ਇਸ ਗਰੁੱਪ ਨੇ ਹੀ ਸਾਬਕਾ ਮੰਤਰੀ ਦੇ ਘਰ ਤੇ ਹਮਲਾ ਕਰਵਾਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News