





Total views : 5572055








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ , ਜਿਸ ਵਿੱਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਹੋਇਆ ਕਿ ਸਰਕਾਰ ਨੇ ਆਪਣੇ ਤੀਜੇ ਬਜਟ ਵਿੱਚ ਵੀ ਪੈਨਸ਼ਨਰਜ ਲਈ ਕੁੱਝ ਨਹੀਂ ਰੱਖਿਆ, ਜੋ ਲੀਡਰ ਸਰਕਾਰ ਬਣਨ ਤੋਂ ਪਹਿਲਾ ਪੈਨਸ਼ਨਰਜ ਅਤੇ ਮੁਲਾਜ਼ਮਾਂ ਦੇ ਧਰਨੇ-ਪ੍ਰਦਰਸ਼ਨ ਵਿੱਚ ਮੰਗਾਂ ਨੂੰ ਜਾਇਜ ਆਖਦੇ ਸਨ। ਉਹਨਾ ਸਾਰਿਆ ਨੇ ਚੁੱਪ ਧਾਰੀ ਹੋਈ ਹੈ।ਬਜਟ ਦੁਰਾਨ ਮੁਹਾਲੀ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਵੱਲੋਂ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ ਲਗਾਤਾਰ ਪ੍ਰਦਰਸ਼ਨ ਕਰਨ ਉਪਰੰਤ ਸਰਕਾਰ ਵਿਰੁੱਧ ਸੰਘਰਸ਼ ਤੇਜ ਕਰਨ ਦਾ ਆਇਦ ਕੀਤਾ ਸੀ।
ਉਹਨਾ ਦੀ ਗਾਈਡ ਲਾਈਨ ਤੇ ਚਲਦਿਆ ਫੈਸਲਾ ਕੀਤਾ ਗਿਆ ਕਿ ਸਰਕਾਰ ਨੂੰ ਚਲਦਾ ਕਰਨ ਲਈ ਫੈਸਲਾਕੁੰਨ ਲੜਾਈ ਲੜਨ ਦਾ ਪ੍ਰੋਗਰਾਮ ਬਣਾਇਆ ਜਾਵੇ,ਇਸ ਸਮੇਂ ਬੋਲਦਿਆ ਗੁਰਮੇਜ ਸਿੰਘ ਡਿਪਟੀ ਜਨਰਲ ਸਕੱਤਰ, ਤਜਿੰਦਰ ਲਖਣਪਾਲ ਸਹਾਇਕ ਸਰਪ੍ਰਸਤ, ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ, ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਜੈਕਿਸ਼ਨ ਆਡੀਟਰ, ਸਵਿੰਦਰ ਸਿੰਘ ਸ਼ਿੰਦਾ ਸਯੁੰਕਤ ਸਕੱਤਰ, ਜੱਸਾ ਸਿੰਘ,ਦਿਦਾਰ ਸਿੰਘ ,ਨਿਸ਼ਾਨ ਸਿੰਘ ,ਬਲਕਾਰ ਸਿੰਘ ਤਰਨਤਾਰਨ, ਨੇ ਸਰਕਾਰ ਦੀਆ ਮਾੜੀਆ ਨੀਤੀਆ ਦੀ ਅਲੋਚਨਾ ਕੀਤੀ ਹਾਜਰ ਸਾਥੀਆ ਜੋਗਾ ਸਿੰਘ, ਮਨਜੀਤ ਸਿੰਘ ਸ਼ਾਹ ਸਹਾਇਕ ਆਡੀਟਰ, ਸਵਿੰਦਰ ਸਿੰਘ ਚਾਚਾ ਸਯੁੰਕਤ ਸਕੱਤਰ,ਜਸਵੰਤ ਸਿੰਘ ਬੱਲ, ਰਵੇਲ ਸਿੰਘ, ਪ੍ਰੀਤਮ ਸਿੰਘ, ਜਸਪਾਲ ਸਿੰਘ, ਹਰਮੋਹਿੰਦਰ ਸਿੰਘ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-