ਤੇਲੰਗਾਨਾ ਸਰੁੰਗ ਹਾਦਸੇ ‘ਚ ਚੀਮਾਂ ਕਲਾਂ ਦੇ ਨੌਜਵਾਨ ਗੁਰਪ੍ਰੀਤ ਦੀ ਹੋਈ ਮੌਤ

4699410
Total views : 5545420

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਰੋਜੀ ਰੋਟੀ ਲਈ ਤੇਲੰਗਾਨਾ ਗਏ ਸਰਹੱਦੀ ਪਿੰਡ ਚੀਮਾ ਕਲਾਂ ਦਾ ਗੁਰਪ੍ਰੀਤ ਸਿੰਘ ਨਾਮੀ ਨੌਜਵਾਨ ਜੋ ਸੁਰੰਗ ਪੁਟਦਿਆਂ ਹੋਰ 8 ਵਿਆਕਤੀਆਂ ਨਾਲ ਮਲਬੇ ਹੇਠ ਫਸ ਗਿਆ ਸੀ।ਜਿੰਨਾ ਨੂੰ ਬਚਾਉਣ ਲਈ ਰੈਸਕਿਊ ਦੀਆਂ ਟੀਮਾ ਨੇ ਭਾਂਵੇ ਸਿਰਤੋੜ ਕੋਸ਼ਿਸ ਕੀਤੀ ਪਰ ਜਦ ਤੱਕ ਟੀਮ ਗੁਰਪ੍ਰੀਤ ਸਿੰਘ ਦੇ ਕੋਲ ਪੁੱਜੀ ਉਸ ਸਮੇ ਉਸ ਦੀ ਮੌਤ ਹੋ ਚੁੱਕੀ ਸੀ। ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਰੌਬਿਨਸ ਕੰਪਨੀ ਲਈ ਟਨਲ ਬੋਰਿੰਗ ਮਸ਼ੀਨ (ਟੀਬੀਐਮ) ਆਪਰੇਟਰ ਵਜੋਂ ਕੰਮ ਕਰਦਾ ਸੀ। ਉਹ 22 ਫਰਵਰੀ ਨੂੰ ਸੁਰੰਗ ਦੇ ਅੰਸ਼ਿਕ ਤੌਰ ‘ਤੇ ਢਹਿ ਜਾਣ ਤੋਂ ਬਾਅਦ ਇਸ ਦੇ ਅੰਦਰ ਫਸੇ ਅੱਠ ਵਿਅਕਤੀਆਂ ਵਿੱਚੋਂ ਇੱਕ ਸੀ।ਜਿਸ ਸਬੰਧੀ ਜਿਉ ਹੀ ਖਬਰ ਉਸਦੇ ਪ੍ਰੀਵਾਰ ਤੱਕ ਪੁੱਜੀ ਤਾਂ ਜਿਥੇ ਪ੍ਰੀਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਥੇ ਇਲਾਕੇ ਵਿੱਚ ਵੀ ਇਕ ਦੱਮ ਸੋਗ ਦੀ ਲਹਿਰ ਦੌੜ ਗਈ।

ਪ੍ਰੀਵਾਰ ਨਾਲ ਦੁੱਖ ਸਾਝਾਂ ਕਰਦਿਆ ਜਿਲਾ ਪ੍ਰੀਸ਼ਦ ਮੈਬਰ ਸ੍ਰੀ ਮੁਨੀਸ਼ ਕੁਮਾਰ ਮੋਨੂੰ ਚੀਮਾਂ ਨੇ ਕਿਹਾ ਕਿ ਪ੍ਰੀਵਾਰ ਦੇ ਇਕਲੌਤੇ ਪਾਲਣਹਾਰੇ ਦੀ ਮੌਤ ਉਸ ਦੇ ਪ੍ਰੀਵਾਰ ਲਈ ਅਸਿਹ ਹੈ। ਜਿੰਨਾ ਦੀ ਪੰਚਾਇਤ ਤੇ ਪਿੰਡ ਵਲੋ ਜਿਥੇ ਹਰ ਸੰਭਵ ਮਦਦ ਕੀਤੀ ਜਾਏਗੀ, ਉਥੇ ਉਹ ਸਰਕਾਰ ਤੋ ਵੀ ਪ੍ਰੀਵਾਰ ਲਈ ਆਰਥਿਕ ਮਦਦ ਤੇ ਉਸ ਦੀਆਂ ਬੱਚੀਆ ਦੀ ਉਚੇਰੀ ਪੜਾਈ ਮੁਫਤ ਕਰਾਉਣ ਦੀ ਮੰਗ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News