





Total views : 5841537







Total views : 5841537ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਸਮਾਜ ਦੇ ਵਿੱਚ ਕੁੱਝ ਵੱਖਰਾ ਤੇ ਵਿਲੱਖਣ ਕਰਨ ਦੇ ਬਾਵਜੂਦ ਵੀ ਸਰਕਾਰੀ ਤੇ ਗ਼ੈਰ ਸਰਕਾਰੀ ਪੱਧਰ ਦੇ ਮਾਨ^ਸਨਮਾਨ ਤੋਂ ਵਾਂਝੀਆ ਤੇ ਅਣਗੌਲੀਆਂ ਮਹਿਲਾਵਾਂ, ਵਿਿਦਆਰਥਣਾ ਤੇ ਹੋਰਨਾ ਧੀਆਂ ਨੂੰ ਮਹਿਲਾ ਦਿਵਸ ਦੇ ਸ਼ੁੱਭ ਅਵਸਰ ਤੇ ਪੰਜਾਬ ਦੀ ਨਾਮਵਰ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ (ਐਨਜੀਓੁ) ਪੰਜਾਬ ਦੇ ਵੱਲੋਂ ਸਲਾਨਾ 15ਵੇਂ ਸਨਮਾਨ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਨਵਾਜਿਆ ਗਿਆ। ਸੁਸਾਇਟੀ ਦੀ ਮੁੱਖ ਸਰਪ੍ਰਸਤ ਤੇ ਪ੍ਰਵਾਸੀ ਭਾਰਤੀ ਪ੍ਰਿੰਸੀਪਲ ਕੁਸੁਮ ਮਲਹੌਤਰਾ ਦੇ ਦਿਸ਼ਾ^ਨਿਰਦੇਸ਼ਾਂ ਤੇ ਸੈਲਿਯੂਸ਼ਨ ਅਲਾਇੰਸ ਪਾਥ ਵੇ ਟੂ ਕੈਨੇਡਾ ਦੇ ਸਹਿਯੋਗ ਨਾਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਖਾਲਸਾ ਯੂਨੀਵਰਸਿਟੀ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਖਾਲਸਾ ਕਾਲਜ ਆਫ ਨਰਸਿੰਗ ਵਿਖੇ ਪ੍ਰਿੰ: ਅਮਨਪ੍ਰੀਤ ਕੌਰ ਦੇ ਮਿਸਾਲੀ ਪ੍ਰਬੰਧਾਂ ਹੇਠ ਆਯੋਜਿਤ ਇਸ ਸਮਾਰੋਹ ਦੇ ਦੌਰਾਨ ਏਆਈਜੀ ਐਸਟੀਐਫ ਗੁਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਡਾਇਰੈਕਟਰ ਪ੍ਰੋ: ਡਾ: ਅਮਰਜੀਤ ਸਿੰਘ, ਪ੍ਰਿੰ: ਜਗਜੀਤ ਸਿੰਘ ਰੰਧਾਵਾ, ਸਮਾਜ ਸੇਵੀ ਹਰਦੇਸ਼ ਸ਼ਰਮਾ, ਉਚ ਵਿੱਦਿਅਕ ਸਖ਼ਸ਼ੀਅਤ ਵਿਸ਼ਾਲ ਸ਼ਰਮਾ, ਡਾH ਸਵਿਤਾ ਸ਼ਰਮਾ, ਪ੍ਰਿੰ: ਜਗਜੀਤ ਸਿੰਘ ਹੁੰਦਲ, ਸੇਵਾ ਮੁੱਕਤ ਖੇਡ ਅਫਸਰ ਪਿਸ਼ੌਰਾ ਸਿੰਘ ਧਾਰੀਵਾਲ, ਵਾਈਸ ਪ੍ਰਿੰ: ਮੈਡਮ ਨੀਲਮ, ਕੌਮੀ ਮਾਸਟਰ ਐਥਲੀਟ ਅਜੀਤ ਸਿੰਘ ਰੰਧਵਾ ਅਤੇ ਕੌਮੀ ਮਾਸਟਰ ਐਥਲੀਟ ਅਵਤਾਰ ਸਿੰਘ ਜੀਐਨਡੀਯੂ, ਕੋਆਰਡੀਨੇਟਰ ਐਨਮ ਸੰਧੂ, ਸੰਸਥਾਪਕ ਤੇ ਪੀਆਰਓੁ ਜੀਐਸ ਸੰਧੂ, ਮਾਸਟਰ ਐਥਲੀਟ ਭਗਵਾਨਦਾਸ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਧੀਆਂ ਮਾਂਪਿਆਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਮਾਨ-ਸਨਮਾਨ ਨੂੰ ਢਾਅ ਨਾ ਲੱਗਣ ਦੇਣ: ਏਆਈਜੀ ਗੁਰਪ੍ਰੀਤ ਸਿੰਘ
ਪ੍ਰਿੰ: ਅਮਨਪ੍ਰੀਤ ਕੌਰ ਨੇ ਮੁੱਖ ਮਹਿਮਾਨ ਸਮੇਤ ਆਈਆਂ ਸ਼ਖਸ਼ੀਅਤਾਂ ਨੂੰ ਪੌਦੇ ਦੇ ਕੇ ਰਸਮੀ ਤੌਰ ਤੇ ਜੀ ਆਇਆ ਨੂੰ ਆਖਦਿਆਂ ਸਨਮਾਨ ਹਾਂਸਲ ਕਰਨ ਵਾਲੀਆਂ ਮਹਿਲਾਵਾਂ ਤੇ ਵਿਿਦਆਰਥਣਾ ਦੀਆਂ ਪ੍ਰਾਪਤੀਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ 10 ਹੋਣਹਾਰ ਤੇ ਉਦਮੀ ਮਹਿਲਾਵਾਂ ਪਿੰ: ਰੇਖਾ ਮਹਾਜਨ, ਡਾ: ਰਣਦੀਪ ਕੌਰ, ਜੋਬਨਜੀਤ ਕੌਰ ਜੀਐਨਡੀਯੂ, ਮੈਡਮ ਰਾਜਬੀਰ ਕੌਰ, ਲੇਖਿਕਾ ਰਮਨੀ ਸੁਜਾਨਪੁਰੀ, ਕਾਜਲ ਪਠਾਨਕੋਟ, ਕੌਮਾਂਤਰੀ ਮਾਸਟਰ ਐਥਲੀਟ ਮਨਜੀਤ ਕੌਰ ਬਟਾਲਾ, ਪ੍ਰਿੰ: ਰਜਵੰਤਪਾਲ ਕੌਰ, ਪ੍ਰਿੰ: ਰਮਨਦੀਪ ਕੌਰ, ਕੌਮੀ ਸਾਈਕਲਿਸਟ ਪਲਕਪ੍ਰੀਤ ਕੌਰ ਨੂੰ ਵਿਮੈਨ ਡੇਅ ਐਵਾਰਡ 2025 ਦੇ ਨਾਲ ਉਚੇਚੇ ਤੌਰ ਤੇ ਸਨਮਾਨਿਤ ਕਰਨ ਦੇ ਨਾਲ^ਨਾਲ ਡਾH ਵੰਦਨਾ, ਲਕਸ਼ਮੀ, ਹਰਪ੍ਰੀਤ ਕੌਰ, ਗੁਰਵਿੰਦਰ ਕੌਰ, ਮਨਮੀਤ ਕੌਰ, ਹਰਮਨਪ੍ਰੀਤ ਕੌਰ, ਸ਼ਿਲਪਾ ਸੋਨੀ, ਪ੍ਰਿਯਾ ਸੋਨੀ, ਖਿਡਾਰਨ ਚਾਂਦਨੀ, ਬਾਲ ਕਲਾਕਾਰ ਕੇਸ਼ਵ ਸੋਨੀ, ਆਯੂਸ਼ ਸੋਨੀ, ਅਵਨੀ ਤੋੋਂ ਇਲਾਵਾ ਖਾਲਸਾ ਕਾਲਜ ਆਫ ਨਰਸਿੰਗ ਦੇ ਸਮੁੱਚੇ ਅਧਿਆਪਨ ਤੇ ਗ਼ੈਰ ਅਧਿਆਪਨ ਅਮਲੇ ਨੂੰ ਵੀ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਨਵਾਜਦਿਆਂ ਮੁੱਖ ਮਹਿਮਾਨ ਏਆਈਜੀ ਐਸਟੀਐਫ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਬੜੇ ਕਰਮਾ ਭਾਗਾ ਵਾਲੇ ਹੁੰਦੇ ਹਨ ਜਿੰਨ੍ਹਾਂ ਦੇ ਘਰ ਬੇਟੀਆਂ ਜਨਮ ਲੈਂਦੀਆਂ ਹਨ। ਉਨ੍ਹਾਂ ਧੀਆਂ ਨੂੰ ਹਰੇਕ ਖੇਤਰ ਦੇ ਵਿੱਚ ਅੱਗੇ ਵੱਧਣ ਦੇ ਲਈ ਮੌਕੇ ਪ੍ਰਦਾਨ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਸਮੁੱਚੇ ਖੇਤਰਾਂ ਦੇ ਗ੍ਰਾਫ ਤੇ ਇੱਕ ਨਜ਼ਰ ਦੌੜਾਈ ਜਾਵੇ ਤਾਂ ਸਥਿਤੀ ਬੜੀ ਸਾਫ ਤੇ ਸ਼ਪੱਸ਼ਟ ਹੋ ਜਾਂਦੀ ਹੈ ਕਿ ਧੀਆਂ ਹਰੇਕ ਖੇਤਰ ਵਿੱਚ ਮੱਲ੍ਹਾ ਮਾਰ ਰਹੀਆਂ ਹਨ। ਉਨ੍ਹਾਂ ਧੀਆਂ ਨੂੰ ਮਾਂਪਿਆਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਮਾਨ^ਸਨਮਾਨ ਨੂੰ ਢਾਅ ਨਾ ਲੱਗਣ ਦੇਣ ਦੀ ਅਪੀਲ ਕਰਦਿਆਂ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕੋਆਰਡੀਨੇਟਰ ਐਨਮ ਸੰਧੂ ਨੇ ਸੁਸਾਇਟੀ ਦੀਆਂ ਬੀਤੇ 15 ਵਰ੍ਹਿਆਂ ਦੀਆਂ ਪ੍ਰਾਪਤੀਆਂ ਤੇ ਰੋਸ਼ਨੀ ਪਾਈ ਜਦੋਂ ਕਿ ਸੰਸਥਾਪਕ ਤੇ ਆਰਗੇਨਾਈਜਿੰਗ ਸੈਕਟਰੀ ਜੀਐਸ ਸੰਧੂ ਨੇ ਸੱਭ ਦਾ ਧੰਨਵਾਦ ਕੀਤਾ। ਜੀਐਨਡੀਯੂ ਦੇ ਫਰਸਟ ਕਪਲ ਸੰਨੀ ਗਿੱਲ ਤੇ ਲਕਸ਼ਮੀ ਅਤੇ ਬਾਲ ਕਲਾਕਾਰ ਵਸ਼ਿੰਕਾ ਸੋਨੀ, ਰੇਸ਼ਮ ਸੋਨੀ ਆਯੂਸ਼ ਸੋਨੀ ਦੇ ਵੱਲੋਂ ਰੰਗਾਰੰਗਾ ਪ੍ਰੋਗ੍ਰਾਮ ਦੀਆਂ ਪੇਸ਼ਕਾਰੀਆਂ ਦੇ ਕੇ ਖੂਬ ਵਾਹ^ਵਾਹ ਲੁੱਟੀ। ਮੰਚ ਦਾ ਸੰਚਾਲਨ ਮੈਡਮ ਸਾਬੀਆ ਅਰੌੜਾ ਤੇ ਮੈਡਮ ਗਗਨਦੀਪ ਕੌਰ ਦੇ ਵੱਲੋਂ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੁੱਖ ਮਹਿਮਾਨ ਸਮੇਤ ਨਾਮਵਰ ਸ਼ਖਸ਼ੀਅਤਾਂ ਨੂੰ ਸੁਸਾਇਟੀ ਪ੍ਰਬੰਧਕਾਂ ਦੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-