ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ ਨੂੰ ਦਿੱਤਾ ਬੈਸਟ ਸਕੂਲ ਦਾ ਐਵਾਰਡ

4698903
Total views : 5544621

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਸਰਕਾਰੀ ਸਕੂਲਾਂ ਨੂੰ ਉਤਸਾਹਿਤ ਕਰਨ ਲਈ ਨਿਵਕੇਲੀ ਪਹਿਲ ਕਦਮੀ ਕਰਦਿਆ ਜਿਹੜੇ ਸਕੂਲਾਂ ਨੇ ਮੌਜੂਦਾ ਸਮੇਂ ‘ਚ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ ਉਨਾਂ 161 ਸਕੂਲਾਂ ਨੂੰ 11 ਕਰੋੜ ਰੂਪੇ ਦੇ ਨਗਦ ਇਨਾਮ ਪੁਰਸਕਾਰ ਵਜੋ ਦਿੱਤੇ ਗਏ ਜਿੰਨਾਂ ਵਿਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ ਨੂੰ 10 ਲੱਖ ਰੂਪਏ ਦੇ ਨਗਦ ਇਨਾਮ ਪ੍ਰਿੰਸੀਪਲ ਦੀਪਕ ਠੁਕਰਾਲ ਨੂੰ ਮਿਲੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਠੁਕਰਾਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿੱਖਿਆਂ ਵਿਭਾਗ ਵੱਲੋ ਜਿਹੜਾ ਇਹ ਉਪਰਾਲਾ ਕੀਤਾ ਹੈ ਉਹ ਸਲਾਘਾਯੋਗ ਹੈ ਅਤੇ ਸਕੂਲ ਨੂੰ ਜਿਹੜਾ ਬੈਸਟ ਸਕੂਲ ਦਾ ਐਵਾਰਡ ਮਿਲਿਆ ਹੈ ਉਸ ਵਿੱਚ ਸਾਡੇ ਮਿਹਨਤੀ ਸਕੂਲ ਸਟਾਫ ਦੀ ਖਾਸ ਭੂਮਿਕਾ ਹੈ।

ਉਨਾਂ ਕਿਹਾ ਕਿ ਇੰਨਾਂ ਸਕੂਲਾਂ ਦੀ ਚੋਣ ਨਿਰੋਲ ਮੈਰਿਟ ਦੇ ਅਧਾਰ ਤੇ ਹੁੰਦੀ ਹੈ ਜੋ ਸਖਤ ਮਾਪਦੰਡਾਂ ਜਿਵੇ ਵਿਦਿਆਰਥੀਆਂ ਦੀ ਕਾਰਗੁਜਾਰੀ, ਹਾਜਰੀ, ਕਮਿਊਨਿਟੀ ਭਾਗੀਦਾਰੀ ਅਤੇ ਸਕੂਲਾਂ ਦੇ ਬੁਨਿਆਦੀ ਢਾਚੇ ਤੇ ਕੇਦ੍ਰਿਤ ਹੈ। ਪ੍ਰਿੰਸੀਪਲ ਠੁਕਰਾਲ ਨੇ ਕਿਹਾ ਕਿ ਸਮੂਹਿਕ ਸਕੂਲ ਸਟਾਫ ਦੀ ਸਖਤ ਮਿਹਨਤ ਸਦਕਾ ਹੀ ਸਫਲਤਾ ਮਿਲਦੀ ਹੈ ਜਿਸ ਵਾਸਤੇ ਆਪਸੀ ਸਹਿਯੋਗ ਹੋਣਾ ਬਹੁਤ ਜਰੂਰੀ ਹੈ ਅਤੇ ਸਾਡੇ ਵਾਸਤੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਅਸੀ ਪੰਜਾਬ ਸਰਕਾਰ, ਸਿੱਖਿਆਂ ਵਿਭਾਗ ਤੇ ਬੱਚਿਆਂ ਦੇ ਮਾਤਾ- ਪਿਤਾ ਦੀਆ ਉਮੀਦਾਂ ਤੇ ਖੜੇ ਉਤਰਨ ਦੀ ਪੂਰੀ ਕੌਸਿਸ ਕੀਤੀ ਹੈ। ਪ੍ਰਿੰਸੀਪਲ ਠੁਕਰਾਲ ਨੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ ਦਾ ਵਿਸੇਸ ਧੰਨਵਾਦ ਕੀਤਾ ਜਿਹੜੇ ਹੇਮਸਾਂ ਸਾਨੂੰ ਅੱਗੇ ਵਧਣ ਦੀ ਸੇਧ ਦਿੰਦੇ ਰਹੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News