





Total views : 5539245








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਬੱਬੂ ਬੰਡਾਲਾ
ਮਿਊਂਂਸੀਪਲ ਕੌਂਸਲ ਤਰਨ ਤਾਰਨ ਦੀਆ ਆਮ ਚੋਣਾਂ 2025 ਮਿਤੀ 02 ਮਾਰਚ 2025 ਨੂੰ ਬੜੇ ਸ਼ਾਤਮਈ ਢੰਗ ਨਾਲ ਮੁਕੰਮਲ ਹੋਈਆ ਹਨ। ਪਰ ਇਨਾ ਚੋਣਾਂ ਸਮੇਂ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਤਕਨੀਕੀ ਕਾਰਨਾਂ ਕਰਕੇ ਮੁਕੰਮਲ ਨਹੀ ਹੋ ਸਕੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ. ਨੇ ਦੱਸਿਆ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਰੀ-ਪੋਲ ਮਿਤੀ 04 ਮਾਰਚ 2025 ਨੂੰ ਕਰਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਰੀ-ਪੋਲ ਕਰਾਉਣ ਲਈ ਪ੍ਰਸ਼ਾਸਨ ਵੱਲੋ ਪੂਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ, ਤਾਂ ਜੋ ਇਹ ਰੀ-ਪੋਲ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਈ ਜਾ ਸਕੇ। ਰਿਟਰਨਿੰਗ ਅਫਸਰ-ਕਮ-ਡੀ. ਡੀ. ਪੀ. ਓ. ਤਰਨ ਤਾਰਨ ਨੂੰ ਹਰ ਪੱਖੋ ਇਹ ਚੋਣਾਂ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਦੇ ਨਿਰਦੇਸ਼ ਜਾਰੀ ਕਰ ਦਿਤੇ ਗਏ ਹਨ।
ਇਸ ਤੋਂ ਇਲਾਵਾ ਵਾਰਡ ਨੰਬਰ 3 ਵਿੱਚ ਇਸ ਰੀ-ਪੋਲ ਦੀ ਜਾਣਕਾਰੀ ਲਈ ਮੁਨਾਦੀ ਕਰਵਾਉਣ ਲਈ ਕਾਰਜ ਸਾਧਕ ਅਫਸਰ ਨਗਰ ਕੌਂਸਲ ਤਰਨ ਤਾਰਨ ਅਤੇ ਪ੍ਰੈਸ ਮੀਡੀਆ ਰਾਹੀ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂ ਜੋ ਇਸ ਰੀ-ਪੋਲ ਵਿੱਚ ਕੋਈ ਵੀ ਵੋਟਰ ਵੋਟ ਪਾਉਣ ਤੋ ਵਾਂਝਾ ਨਾ ਰਹੇ। ਵਾਰਡ ਨੰਬਰ 3 ਤੋਂ ਚੋਣ ਲੜ ਰਹੇ, ਉਮੀਦਵਾਰਾਂ ਨੂੰ ਇਸ ਰੀ-ਪੋਲ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-