





Total views : 5596783








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਾਣਾਨੇਸ਼ਟਾ,ਕੰਵਰਦੀਪ ਸਿੰਘ ਗੁਮਟਾਲਾ
ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਹਿਰੀ ਪੁਲਿਸ ‘ਚ ਤਾਇਨਾਤ ਇਕ ਏ.ਐਸ.ਆਈ ਤੇ ਹੌਲਦਾਰ ਨੂੰ ਰਿਸ਼ਵਤਖੋਰੀ ਦੇ ਮਾਮਲੇ ‘ਚ ਬਰਖਾਸਿਤ ਕਰਨ ਤੋ ਬਾਅਦ ਅੱਜ ਇਕ ਹੋਰ ਕਰਵਾਈ ਕਰਦਿਆ ਥਾਣਾਂ ‘ਸੀ’ ਡਵੀਜਨ ਅੰਮ੍ਰਿਤਸਰ ‘ਚ ਤਾਇਨਾਤ ਸਿਪਾਹੀ ਵਰਿੰਦਰ ਸਿੰਘ ਵਿਰੁੱਧ ਰਿਸ਼ਵਤ ਮੰਗਣ ਦੇ ਮਾਮਲੇ ‘ਚ ਕੇਸ ਦਰਜ ਕਰਕੇ ਗ੍ਰਿਫਤਾਰੀ ਤੋ ਬਾਅਦ ਬਰਖਾਸਤੀ ਦੀ ਕਾਰਵਾਈ ਸ਼ੁਰੂ ਕਰਕੇ ਹੋਰ ਮੁਲਜਮਾਂ ਨੂੰ ਵੀ ਸੁਚੇਤ ਕੀਤਾ ਹੈ ਕਿ ਹੁਣ ਮਹਿਕਮੇ ‘ਚ ਭ੍ਰਿਸ਼ਟਚਾਰ ਸਹਿਣ ਨਹੀ ਹੋਵੇਗਾ ।
ਬਰਖਾਸਤੀ ਦੀ ਆਰੰਭੀ ਕਾਰਵਾਈ
ਪ੍ਰਾਪਤ ਸੀ ਡਿਵੀਜ਼ਨ ਥਾਣੇ ਦੇ ਕਾਂਸਟੇਬਲ ਵਰਿੰਦਰ ਸਿੰਘ ਨੂੰ ਅਜੇ ਕੁਮਾਰ ਉਰਫ ਕੈਟ ਨਾਮ ਦੇ ਨਸ਼ਾ ਤਸਕਰ ਨੂੰ ਬਚਾਉਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸੀਪੀ ਨੇ ਦੱਸਿਆ ਕਿ ਹੁਣ ਪੂਰੇ ਮਾਮਲੇ ਦੀ ਜਾਂਚ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਅਤੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ।ਸਿਪਾਹੀ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਆਰਟੀਕਲ 311 (2), (B) ਦੇ ਤਹਿਤ ਪੁਲਿਸ ਸੇਵਾ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਇਸ ਪਾਸੋਂ ਹੋਰ ਪੁਲਿਸ ਅਧਿਕਾਰੀ/ਕਰਮਚਾਰੀ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਕਾਂਸਟੇਬਲ ਵਰਿੰਦਰ ਸਿੰਘ ਸੀ ਡਿਵੀਜ਼ਨ ਥਾਣੇ ਵਿੱਚ ਤਾਇਨਾਤ ਹੈ। ਕੁਝ ਸਮਾਂ ਪਹਿਲਾਂ ਇਸ ਥਾਣੇ ਦੀ ਪੁਲੀਸ ਨੇ ਅਜੈ ਕੁਮਾਰ ਉਰਫ਼ ਕੈਟ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਵਰਿੰਦਰ ਸਿੰਘ ਗ੍ਰਿਫਤਾਰੀ ਤੋਂ ਬਾਅਦ ਕਿਸੇ ਤਰ੍ਹਾਂ ਸਮੱਗਲਰ ਦੇ ਕਰੀਬੀਆਂ ਦੇ ਸੰਪਰਕ ‘ਚ ਸੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਪਿਛਲੇ ਹਫ਼ਤੇ ਦੀਪੂ ਨਾਮਕ ਨੌਜਵਾਨ ਰਾਹੀਂ ਕਾਂਸਟੇਬਲ ਅਵਤਾਰ ਸਿੰਘ ਤਸਕਰ ਨੂੰ ਬਚਾਉਣ ਸਬੰਧੀ ਅੰਕੁਰ ਨਾਮਕ ਨੌਜਵਾਨ ਨਾਲ ਮੋਬਾਈਲ ਫ਼ੋਨ ‘ਤੇ ਗੱਲ ਕਰ ਰਿਹਾ ਸੀ | ਇਹ ਆਡੀਓ ਕਿਸੇ ਤਰ੍ਹਾਂ ਵਾਇਰਲ ਹੋ ਗਿਆ।
ਸੋਮਵਾਰ ਸ਼ਾਮ ਨੂੰ ਜਿਵੇਂ ਹੀ ਇਹ ਆਡੀਓ ਸੀਪੀ ਕੋਲ ਪਹੁੰਚੀ ਤਾਂ ਸੀਪੀ ਨੇ ਕਾਰਵਾਈ ਕਰਦੇ ਹੋਏ ਕਾਂਸਟੇਬਲ ਵਰਿੰਦਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ। ਸੀਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਪੁਲਿਸ ਮੁਲਾਜ਼ਮ 1) ਏ.ਐਸ.ਆਈ ਗੁਰਜੀਤ ਸਿੰਘ ਨੰਬਰ 1639/ਅੰਮ੍ਰਿਤਸਰ ਅਤੇ 2) ਸੀਨੀਅਰ ਸਿਪਾਹੀ ਸੁਖਜੀਤ ਸਿੰਘ ਨੰਬਰ 701/ਅੰਮ੍ਰਿਤਸਰ ਨੂੰ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਉਪਰੋਕਤ ਦੋਵੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸ਼ਾਮਲ ਸਨ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਐਕਟ ਤਹਿਤ ਉਪਰੋਕਤ ਦੋਨਾਂ ਕਰਮਚਾਰੀਆਂ ਵਿਰੁੱਧ ਕ੍ਰਮਵਾਰ ਮੁਕੱਦਮਾਂ ਨੰਬਰ ਨੰਬਰ 17/24 ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ, ਮੁਕੱਦਮਾਂ ਨੰਬਰ 10/25 ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਅਤੇ ਮੁਕੱਦਮਾਂ ਨੰਬਰ 5/23 ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿੱਖੇ ਦਰਜ਼ ਰਜਿਸਟਰ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-