





Total views : 5947129







Total views : 5947129ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਲੋਕਾ ਚ ਦਹਿਸਤ ਦਾ ਮਹੌਲ
ਚਵਿੰਡਾ ਦੇਵੀ/ਵਿੱਕੀ ਭੰਡਾਰੀ
-ਪੁਲਿਸ ਥਾਣਾ ਕੱਥੂਨੰਗਲ ਅਧੀਨ ਪੈੱਦੇ ਕਸਬਾ ਚਵਿੰਡਾ ਦੇਵੀ ਵਿਖੇ ਅੱਜ ਬਾਅਦ ਦੁਪਹਿਰ ਅਣਪਛਾਤੇ ਵਿਅਕਤੀਆਂ ਅਤੇ ਪੁਲਿਸ ਦਰਮਿਆਨ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਇੱਕ ਗੱਡੀ ਵਿਚ ਸਵਾਰ ਸਨ ਅਤੇ ਉਨਾ ਦਾ ਪਿੱਛਾ ਪੁਲਿਸ ਕਰ ਰਹੀ ਸੀ ਜਦੋ ਉਹ ਕਸਬਾ ਚਵਿੰਡਾ ਦੇਵੀ ਚ ਪਹੁੰਚੇ ਤਾ ਪੁਲਿਸ ਅਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਟਾਕਰਾ ਹੋ ਗਿਆ ਜਦੋ ਕਿ ਅਣਪਛਾਤੇ ਵਿਅਕਤੀ ਆਪਣੀ ਗੱਡੀ ਛੱਡ ਕੇ ਪਿੰਡ ਦੀ ਇੱਕ ਗਲੀ ਵਿਚੋ ਭੱਜਣ ਲੱਗੇ ਤਾ ਪੁਲਿਸ ਉਨਾਂ ਦੇ ਮਗਰ ਭੱਜੀ ਤਾ ਉਨਾਂ ਪੁਲਿਸ ਉੱਪਰ ਗੋਲੀ ਚਲਾ ਦਿੱਤੀ ।
ਸਥਾਨਕ ਲੋਕਾਂ ਵੱਲੋ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਥਿਆਰਾ ਸਮੇਤ ਕਾਬੂ ਕਰ ਲਿਆ। ਪੁਲਿਸ ਅਤੇ ਅਣਪਛਾਤੇ ਦਰਮਿਆਨ ਇਸ ਭੱਜ ਦੋੜ ਵਿਚ ਲੋਕਾਂ ਚ ਦਹਿਸਤ ਦਾ ਮਹੌਲ ਪਾਇਆ ਜਾ ਰਿਹਾ ਹੈ । ਜਦੋ ਇਸ ਘਟਨਾ ਸਬੰਧੀ ਥਾਣਾ ਕੱਥੂਨੰਗਲ ਦੀ ਪੁਲਿਸ ਨਾਲ ਗੱਲ ਕੀਤੀ ਤਾ ਉਨਾਂ ਕਿਹਾ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀ ਹੈ। ਖਬਰ ਲਿਖੇ ਜਾਣ ਤੱਕ ਇਸ ਘਟਨਾ ਦਾ ਪੂਰੀ ਤਰਾ ਖੁਲਾਸਾ ਨਹੀ ਹੋ ਸਕਿਆ ਜਿਸ ਕਰਕੇ ਇਹ ਸਾਰੀ ਘਟਨਾ ਇੱਕ ਬੁਝਾਰਤ ਬਣੀ ਹੋਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-