





Total views : 5840978







Total views : 5840978ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਪੰਜ ਮਹੀਨੇ ਪਹਿਲਾ ਪਿੰਡ ਬੰਡਾਲਾ ਦੇ ਨੋਜਵਾਨ ਤੋ ਏਜੰਟ ਵੱਲੋ ਲਏ 45 ਲੱਖ ਰੁਪਏ ਡੱਕੀ ਲਾ ਕੇ ਅਮਰੀਕਾ ਭੇਜੇ ਜਤਿੰਦਰ ਸਿੰਘ ( 23 ) ਪੁੱਤਰ ਗੁਰਬਚਨ ਸਿੰਘ ਨੂੰ ਯੂ ਐਸ ਦੀ ਆਈਸ ਪੁਲਿਸ ਨੇ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿਤਾ ਹੈ । ਸੂਤਰਾ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਯੂ ਐਸ ਆਰਮੀ ਦੀ ਫਲਾਈਟ ਨੰਬਰ ਆਰ ਸੀ ਐਚ 858 ਨੰਬਰ ਸੀ 70 ਗਲੂ ਮਾਸਟਰ ਦੀ ਅੱਜ ਰਾਤ 10-30 ਵੱਜੇ 119 ਭਾਰਤੀ ਨਾਗਰਿਕਾ ਨੂੰ ਲੈਕੇ ਆ ਰਿਹਾ ਜਹਾਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸਟਰੀ ਏਅਰਪੋਰਟ ਤੇ ਲੈਡ ਕਰੇਗਾ । ਵਰਨਯੋਗ ਹੈ ਕਿ ਅਮਰੀਕਾ ਦੇ ਨਵੇ ਚੁਣੇ ਗਏ ਰਾਸਟਰਪਤੀ ਡੋਨਲਡ ਟਰੰਪ ਵੱਲੋ ਗੈਰ ਕਾਨੂੰਨੀ ਪਰਵਾਸੀ ਖਿਲਾਫ ਵਡਾ ਐਕਸਨ ਕੀਤਾ ਜਾ ਰਿਹਾ ਹੈ । ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਵੀ 104 ਗੈਰ ਪਰਵਾਸੀ ਭਾਰਤੀ ਪਹਿਲਾ ਹੀ ਡਿਪੋਰਟ ਕਰ ਕੇ ਭੇਜੇ ਗਏ ਸਨ ।
45 ਲੱਖ ਰੁਪਏ ਏਜੰਟ ਨੂੰ ਦੇ ਕੇ ਡੌਕੀ ਲਗਾਕੇ ਅਮਰੀਕਾ ਗਏ ਜਤਿੰਦਰ ਦੇ ਮਾਂ ਬਾਪ ਦਾ ਰੌ-ਰੌ ਕੇ ਹੋਇਆ ਬੁਰਾ ਹਾਲ
ਜਦੋ ਕਿ ਦੂਸਰਾ ਜਹਾਜ ਵੀ ਭੇਜਿਆ ਜਾ ਰਿਹਾ ਹੈ । ਜਿਸ ਵਿੱਚ 119 ਭਾਰਤੀ ਡਿਪੋਰਟ ਕੀਤੇ ਗਏ ਹਨ । ਅੰਮ੍ਰਿਤਸਰ ਏਅਰਪੋਰਟ ਤੇ ਅਮਰੀਕਾ ਦਾ ਜਹਾਜ ਤੇ ਭਾਰਤ ਆ ਰਹੇ 119 ਨਾਗਰਿਕਾ ਵਿੱਚੋ 67 ਪੰਜਾਬ ਦੇ ਨਾਗਰਿਕ ਹਨ । ਯੂ ਐਸ ਏ ਤੋ ਡਿਪੋਰਟ ਹੋਏ ਇਨਾ ਨਾਗਰਿਕਾ ਵਿੱਚ ਅੰਮ੍ਰਿਤਸਰ ਜਿਲੇ ਦੇ ਪਿੰਡ ਬੰਡਾਲਾ ਦਾ ਰਹਿਣ ਵਾਲਾ ਜਤਿੰਦਰ ਸ਼ਿੰਘ ਦੇ ਪਿਤਾ ਗੁਰਬਚਨ ਸਿੰਘ ਤੇ ਮਾਤਾ ਹਰਜਿੰਦਰ ਕੋਰ ਨੇ ਰੋਦਿਆ ਹੋਇਆ ‘ਬਾਰਡਰ ਨਿਊਜ ਐਕਸਪ੍ਰੈਸ’ ਦੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਨਾ ਨੇ ਆਪਣੇ ਪੁੱਤਰ ਦਾ ਸੁਨਿਹਰੀ ਭਵਿੱਖ ਬਣਾਉਣ ਲਈ ਆਪਣੀ ਸਿਰਫ ਮਾਲਕੀ ਦੀ ਇੱਕ ਏਕੜ ਜਮੀਨ ਵੇਚ ਕੇ ਆਪਣੇ ਬੇਟੇ ਨੂੰ ਅਮਰੀਕਾ ਭੇਜਿਆ ਸੀ ਪਰ ਸੁਪਨਿਆ ਨੇ ਉਨਾ ਦੀਆ ਰੀਝਾ ਤੇ ਪਾਣੀ ਫੇਰ ਦਿੱਤਾ ਹੈ । ਹੁਣ ਇਸ ਪਰਿਵਾਰ ਕੋਲ ਕੋਈ ਰੁਜਗਾਰ ਦਾ ਵਸੀਲਾ ਨਹੀ ਰਿਹਾ । ਆਰਥਿਕ ਤੋਰ ਤੇ ਪੁਰੀ ਤਰਾ ਟੁੱਟ ਚੁੱਕੇ ਪੀੜਤ ਜਤਿੰਦਰ ਸ਼ਿੰਘ ਦੇ ਮਾਤਾ ਪਿੱਤਾ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕੇ ਸਾਡੇ ਬੱਚੇ ਨੂੰ ਰੁਜਗਾਰ ਦਿੱਤਾ ਜਾਵੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-