Total views : 5519813
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ, ਚੰਡੀਗੜ, ਪੰਜਾਬ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੀ ਜਰੂਰੀ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਮੱਟੂ ਦੀ ਅਗਵਾਈ ਹੇਠ ਹੈਈ, ਜਿਸ ਵਿਚ ਸੈਟਰਲ ਕਮੇਟੀ ਪ੍ਰਚਾਰ ਸਕੱਤਰ ਸਾਬਕਾ ਤਹਿਸੀਲਦਾਰ ਸ੍ਰ ਜਸਵੰਤ ਸਿੰਘ ਉਚੇਚੇ ਤੌਰ ਤੇ ਹਾਜਰ ਹੋਏ, ਇਸ ਮੌਕੇ ਸ੍ਰੀ ਬਾਬਾ ਬਕਾਲਾ ਸਹਿਬ ਵਿਖੇ ਸਹੀਦ ਬਾਬਾ ਜੀਵਨ ਸਿੰਘ ਟਰੱਸਟ ਦੇ ਬੈਨਰ ਹੇਠ, ਗੁਰਦਵਾਰਾ ਨੌਵੀ ਪਾਤਸਾਹੀ ਮੇਨ ਰਸਤੇ ਬਾਬਾ ਜੀਵਨ ਸਿੰਘ ਸਹਿਬ ਦੇ ਸਰੂਪਾਂ ਵਾਲੇ ਲੱਗੇ ਹੋਏ ਦੋ ਲੋਹੇ ਦੇ ਬੋਰਡਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਈ, ਅਤੇ ਬਾਬਾ ਮੇਜਰ ਸਿੰਘ ਸੋਢੀ ਵਲੋ ਡੱਟ ਕੇ ਪਹਿਰਾ ਦੇਣ ਅਤੇ ਹੋਰ ਜਥੇਬੰਦੀਆਂ ਤੇ ਸੰਗਤਾਂ ਵਲੋਂ ਖੁੱਲ ਕੇ ਸਹਿਜੋਗ ਦੇਣ ਤੇ ਧੰਨਵਾਦ ਕੀਤਾ ਗਿਆ।
ਇਕ ਹੋਰ ਮਤੇ ਰਾਹੀਂ ਪਿਛਲੇ ਦਿਨੀ ਸੰਸਦ ਵਿਚ ਕੇਂਦਰੀ ਮੰਤਰੀ ਅਮਿਤ ਸਾਹ ਵਲੋਂ ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਹਿਬ ਡਾ,ਅੰਬੇਡਕਰ ਵਿਰੁੱਧ ਕੀਤੀ ਗਈ ਅਭੱਦਰ ਟਿਪਣੀਂ ਦੀ ਨਿੰਦਿਆ ਕੀਤੀ ਗਈ, ਇਸ ਮੋਕੇ ਹਲਕੇ ਦੇ ਮੁੱਖ ਸਲਾਹਕਾਰ ਸ੍ਰ ਸੁਖਵਿੰਦਰ ਸਿੰਘ ਮਤੇਵਾਲ,ਡਿਪਟੀ ਪ੍ਰਧਾਨ ਸ੍ਰ ਸੁਰਜੀਤ ਸਿੰਘ ਬਿਆਸ ਮੀਤ ਪ੍ਰਧਾਨ ਨੰਬਰਦਾਰ ਗੁਰਦਿਆਲ ਸਿੰਘ ਲੋਹਗੜ, ਤਰਸੇਮ ਸਿੰਘ ਵਜੀਰ ਭੁੱਲਰ,ਕੈਸੀਅਰ ਮਾਸਟਰ ਬਲਦੇਵ ਸਿੰਘ,ਪ੍ਰਚਾਰ ਸਕੱਤਰ ਜਥੇਦਾਰ ਜੋਗਾ ਸਿੰਘ ਲੋਹਗੜ, ਯੂਥ ਵਿੰਗ ਦੇ ਹਲਕਾ ਪ੍ਰਧਾਨ, ਸਰਪੰਚ ਰਹਪ੍ਰੀਤ ਸਿੰਘ ਸੋਨੂੰ, ਮੀਤ ਪ੍ਰਧਾਨ ਨਵਕਿਰਨ ਸਿੰਘ, ਹਲਕੇ ਦੇ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਸੰਧੂ, ਰਈਆ ਸਿਟੀ ਦੇ ਪ੍ਰਧਾਨ ਸ੍ਰ ਮੇਵਾ ਸਿੰਘ, ਮੀਤ ਪ੍ਰਧਾਨ ਬਾਬਾ ਪ੍ਰੇਮ ਸਿੰਘ, ਸ੍ਰ ਗੁਰਲਾਲ ਸਿੰਘ ਗਿਲ, ਪਿੰਡ ਲੋਹਗੜ ਦੇ ਪ੍ਰਧਾਨ ਸ੍ਰ ਹੀਰਾ ਸਿੰਘ,ਮੀਤ ਪ੍ਰਧਾਨ ਸਤਨਾਮ ਸਿੰਘ, ਬਿਕੱਰ ਸਿੰਘ ਲੋਹਗੜ,ਬਾਬਾ ਸਾਵਣ ਸਿੰਘ ਨਗਰ ਪ੍ਰਧਾਨ ਸ੍ਰ ਮਾਨ ਸਿੰਘ, ਬਿਕਰਮਜੀਤ ਸਿੰਘ ਧਿਆਨਪੁਰ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-