ਸ਼ਾਦੀਸੁਦਾ ਸਾਲੀ ਨੂੰ ਵਰਗਲਾ ਕੇ ਲੈ ਗਿਆ ਪੁਲਿਸ ਮੁਲਾਜ਼ਮ ਜੀਜਾ, ਗੁੱਸੇ ‘ਚ ਪਤੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

4679559
Total views : 5513922

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਦੀਨਾਨਗਰ/ਬੀ.ਐਨ.ਈ ਬਿਊਰੋ 

ਇੱਕ ਜੀਜੇ ਦੇ ਵੱਲੋਂ ਹੀ ਆਪਣੀ ਸ਼ਾਦੀਸੁਦਾ ਸਾਲੀ ਨੂੰ ਭਜਾ ਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਢੂ ਵੱਲੋਂ ਆਪਣੀ ਵਿਆਹੁਤਾ ਸਾਲੀ ਨੂੰ ਵਰਗਲਾ ਕੇ ਲਿਜਾਣ ਤੋਂ ਬਾਅਦ ਨਮੋਸ਼ੀ ‘ਚ ਆ ਕੇ ਮਹਿਲਾ ਦੇ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਸੁਰਿੰਦਰ ਸਿੰਘ ਵਾਸੀ ਪਿੰਡ ਬੱਸੀ ਭਲਾਰਪੁਰ ਨੇ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਵੀਡੀਓ ਬਣਾਈ। ਵੀਡੀਓ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਪੁਲਿਸ ਮੁਲਾਜ਼ਮ ਸਾਂਢੂ , ਪਤਨੀ ਅਤੇ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਹੈ।

ਇਸ ਸਬੰਧੀ ਮ੍ਰਿਤਕ ਸੁਰਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਬੱਸੀ ਭਲਾਰਪੁਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਨਾਲ ਲੜਕੀ ਦੇ ਭਰਾ ਹਰਪ੍ਰੀਤ ਸਿੰਘ ਤਾਇਆ ਨੱਥਾ ਸਿੰਘ ਨੇ ਦੱਸਿਆ ਕਿ ਸਾਡੀ ਵੱਡੀ ਬੇਟੀ ਦੀ ਤਿੰਨ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਹੁਣ ਸਾਡੇ ਵੱਡੇ ਜਵਾਈ ਅਤੇ ਮ੍ਰਿਤਕ ਦੇ ਸਾਢੂ ਨੇ ਸਾਡੀ ਛੋਟੀ ਲੜਕੀ ਨੂੰ ਵਰਗ ਲਾ ਕੇ ਕੁਝ ਦਿਨ ਪਹਿਲਾਂ ਲੈ ਗਿਆ ਹੈ, ਜਿਸ ਦੀ ਭਾਲ ਮ੍ਰਿਤਕ ਸੁਰਿੰਦਰ ਸਿੰਘ ਪੁੱਤਰ ਸਿੰਘਾਰਾ ਸਿੰਘ ਵੱਲੋਂ ਕੀਤੀ ਜਾ ਰਹੀ ਸੀ।

ਉਹਨਾਂ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਿੱਤੇ ਹਨ ਕਿ ਉਸ ਦੀ ਪਤਨੀ ਉਸ ਨੂੰ ਝੂਠ ਬੋਲਦੀ ਹੈ ਕਿ ਉਸਨੇ ਆਪਣੇ ਪੇਕੇ ਪਿੰਡ ਗੁਰਦਾਸਪੁਰ ਜਾਣਾ ਹੈ। ਜਿਸ ਤੋਂ ਬਾਅਦ ਉਸ ਨੇ ਪਤਨੀ ਨੂੰ ਗੁਰਦਾਸਪੁਰ ਦੇ ਬਰਿਆਰ ਅੱਡੇ ‘ਤੇ ਛੱਡਿਆ। ਉਸ ਦੀ ਪਤਨੀ ਨੇ ਕਿਹਾ ਸੀ ਕਿ ਉਸਨੂੰ ਆਟੋ ਮਿਲ ਗਿਆ ਹੈ ਤਾਂ ਉਹ ਚਲੀ ਜਾਏਗੀ ਪਰ ਉਹ ਪੇਕੇ ਨਹੀਂ ਪਹੁੰਚਦੀ ਹੈ। ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ।

ਜਦੋ ਮ੍ਰਿਤਕ ਦੇ ਸਾਢੂ ਤੋਂ ਸੁਰਿੰਦਰ ਸਿੰਘ ਦੀ ਪਤਨੀ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਲਟਾ ਮ੍ਰਿਤਕ ਦਾ ਸਾਢੂ ਨੇ ਸਾਡੇ ਉੱਪਰ ਹੀ ਝੂਠੇ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਜਿਸ ਤੋਂ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਹੈ। ਲੜਕੀ ਦੇ ਪੇਕੇ ਪਰਿਵਾਰ ਨੇ ਆਪਣੀ ਲੜਕੀ ਅਤੇ ਵੱਡੇ ਜਵਾਈ ਉੱਪਰ ਕਾਰਵਾਈ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਥਾਣਾ ਦੀਨਾਨਗਰ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਰਾਜਵੀਰ ਕੌਰ ਲੋਹੜੀ ਵਾਲੇ ਦਿਨ ਬਿਨ੍ਹਾਂ ਦੱਸੇ ਘਰੋਂ ਚਲੀ ਜਾਂਦੀ ਹੈ। ਜਿਸ ਨੂੰ ਪਰਿਵਾਰ ਦੋ ਚਾਰ ਦਿਨ ਲੱਭਦਾ ਰਹਿੰਦਾ ਹੈ। ਇਸ ਘਟਨਾ ਤੋਂ ਬਾਅਦ ਪਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਕਲ ਲਈ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਬਿਆਨ ਮੁਤਾਬਕ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News