Total views : 5511690
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਦਾ ਦਾ ਲੰਬੀ ਬਿਮਾਰੀ ਤੋਂ ਬਾਅਦ 11 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਤਾਦਾਦ ’ਚ ਲੋਕ ਪਹੁੰਚੇ, ਅਤੇ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ ਤੇ ਪੰਜਾਬ ਸਰਕਾਰ ਵਲੋਂ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਨਿੱਜਰ ਨੇ ਵੀ ਸ਼ਰਧਾਂਜਲੀ ਦਿਤੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਉਹ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦੇ ਅੰਤਮ ਸਸਕਾਰ ’ਤੇ ਪਹੁੰਚੇ ਹਨ। ਪੰਜਾਬ ਸਰਕਾਰ ਵਲੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਪਹੁੰਚੇ ਹਨ ਅਤੇ ਇਸ ਦੁੱਖ ਦੀ ਘੜੀ ’ਚ ਆਮ ਆਦਮੀ ਪਾਰਟੀ ਸਾਂਸਦ ਦੇ ਗੁਰਜੀਤ ਸਿੰਘ ਔਜਲਾ ਨਾਲ ਖੜ੍ਹੀ ਹੈ।
ਐਮਪੀ ਔਜਲਾ ਦੇ ਪਿਤਾ ਸਰਦਾਰ ਸਰਬਜੀਤ ਸਿੰਘ ਔਜਲਾ ਅਤੇ ਉਨ੍ਹਾਂ ਦੇ ਭਰਾ ਸੁਖਜਿੰਦਰ ਸਿੰਘ ਔਜਲਾ ਨੇ ਆਪਣੇ ਪਰਿਵਾਰਾਂ ਸਮੇਤ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।ਇਸ ਮੌਕੇ ਜੰਮੂ ਦੇ ਸਾਬਕਾ ਡੀਜੀਪੀ ਦਿਲਬਾਗ ਸਿੰਘ, ਸਾਬਕਾ ਜਿਲਾ ਅਟਾਰਨੀ ਸ: ਸਲਵਿੰਦਰ ਸਿੰਘ ਸ਼ੱਗੂ,ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਦਿਨੇਸ਼ ਬੱਸੀ, ਮਮਤਾ ਦੱਤਾ, ਗੁਰਪ੍ਰੀਤ ਸਿੰਘ ਰੰਧਾਵਾ, ਕੌਂਸਲਰ ਰਾਜ ਕੰਵਲ ਪ੍ਰਿਤਪਾਲ ਸਿੰਘ ਲੱਕੀ, ਜਸਬੀਰ ਡਿੰਪਾ, ਸ਼ਿੰਦਾ ਕੌਂਸਲਰ, ਯੂਨਸ ਕੁਮਾਰ, ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜਕੁਮਾਰ ਸ਼ਾਮਲ ਸਨ। ਵੇਰਕਾ, ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਪਰਮਜੀਤ ਸਿੰਘ ਪੰਮਾ, ਸੰਤੋਖ ਸਿੰਘ ਭਲਾਈਪੁਰ, ਜਸਵਿੰਦਰ ਸਿੰਘ ਜੱਗਾ, ਸੋਨੂੰ ਦੱਤਾ, ਇੰਦਰਬੀਰ ਸਿੰਘ ਬੁਲਾਰੀਆ, ਜੋਗਿੰਦਰ ਪਾਲ ਢੀਂਗਰਾ, ਭਗਵੰਤ ਪਾਲ ਸਿੰਘ ਸੱਚਰ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸੁੱਖ ਸਰਕਾਰੀਆ, ਤਰਸੇਮ ਸਿੰਘ ਡੀ.ਸੀ., ਸ਼ਵੇਤ ਮਲਿਕ, ਹਰਮੀਤ ਸਿੰਘ ਸੰਧੂ, ਅਸ਼ੋਕ ਤਲਵਾੜ, ਇੰਦਰਬੀਰ ਸਿੰਘ ਨਿੱਝਰ, ਸਤੀਸ਼ ਬੱਲੂ, ਰਮਨ ਰੰਮੀ, ਮਿੱਠੂ ਮਦਾਨ, ਸੁਜਿੰਦਰ ਬਿਡਲਾਨ, ਹਰਵਿੰਦਰ ਸੰਧੂ, ਰਾਜੇਸ਼ ਹਨੀ, ਰਾਜਬੀਰ ਛਾਬੜਾ, ਸੋਨੂੰ ਜਿਫਰ, ਜਰਨੈਲ ਭੁੱਲਰ, ਗੁਰਪ੍ਰਤਾਪ ਸਿੰਘ ਟਿੱਕਾ, ਗਗਨਦੀਪ ਸਿੰਘ ਮੁਧਲ, ਰਾਹੁਲ ਕੁਮਾਰ, ਹਰਪ੍ਰਤਾਪ ਅਜਨਾਲਾ, ਸੁਖਜਿੰਦਰ ਰੰਧਾਵਾ, ਗੁਰਦੀਪ ਸਿੰਘ ਰੰਧਾਵਾ, ਕਰਮਜੀਤ ਸਿੰਘ ਰਿੰਟੂ, ਰਮਨ ਬਖਸ਼ੀ, ਜਗਰੂਪ ਸਿੰਘ ਸੇਖਵਾਂ, ਛਬੀ ਢਿੱਲੋਂ, ਮਨਦੀਪ ਸਿੰਘ ਮੰਨਾ, ਵਿਧਾਇਕ ਜੀਵਨਜੋਤ ਕੌਰ, ਏ.ਆਈ.ਸੀ.ਸੀ. ਦੇ ਰਾਸ਼ਟਰੀ ਮਨੁੱਖੀ ਅਧਿਕਾਰ ਪ੍ਰਧਾਨ ਵਰਿੰਦਰ ਫੁੱਲ ਅਤੇ ਹੋਰ ਪਤਵੰਤੇ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-