ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਸਦਮਾ ! ਮਾਤਾ ਜੀ ਸਵਰਗਵਾਸ

4677928
Total views : 5511384

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਸਰਦਾਰਨੀ ਗੁਰਮੀਤ ਕੌਰ ਔਜਲਾ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਾਂ 85 ਸਾਲ ਦੀ ਸੀ ਅਤੇ ਦਿੱਲੀ ਵਿੱਚ ਇਲਾਜ ਅਧੀਨ ਸੀ। ਉਨ੍ਹਾਂ ਨੇ ਸ਼ਨੀਵਾਰ ਸ਼ਾਮ ਨੂੰ ਆਖਰੀ ਸਾਹ ਲਿਆ।

ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ, 12 ਜਨਵਰੀ ਨੂੰ ਦੁਪਹਿਰ ਵਜੇ ਪਿੰਡ ਗੁਮਟਾਲਾ ਵਿਖੇ ਕੀਤਾ ਜਾਵੇਗਾ। ਸਰਦਾਰਨੀ ਗੁਰਮੀਤ ਕੌਰ ਔਜਲਾ  ਆਪਣੇ ਪਿੱਛੇ ਆਪਣੇ ਪਤੀ ਸਰਦਾਰ ਸਰਬਜੀਤ ਸਿੰਘਪੁੱਤਰ ਐਮਪੀ ਗੁਰਜੀਤ ਸਿੰਘ ਔਜਲਾਪੁੱਤਰ ਸੁਖਜਿੰਦਰ ਸਿੰਘ ਔਜਲਾ ਅਤੇ ਧੀ ਅਮਨਦੀਪ ਕੌਰ ਨੂੰ ਪਰਿਵਾਰ ਸਮੇਤ ਛੱਡ ਕੇ ਸਵਰਗ ਸਿਧਾਰ ਗਏ। ਐਮ.ਪੀ. ਔਜਲਾ ਦੀ ਮਾਤਾ ਸਰਦਾਰਨੀ ਗੁਰਮੀਤ ਕੌਰ ਜੀ ਦੀ ਮ੍ਰਿਤਕ ਦੇਹ 12 ਜਨਵਰੀ ਨੂੰ ਦੁਪਹਿਰ 12 ਵਜੇ ਤੱਕ ਗੁਰੂ ਅਮਰਦਾਸ ਐਵੇਨਿਊਏਅਰਪੋਰਟ ਰੋਡਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਦਰਸ਼ਨਾਂ ਲਈ ਰੱਖੀ ਜਾਵੇਗੀ ਅਤੇ ਉਸ ਤੋਂ ਬਾਅਦ ਦੁਪਹਿਰ 1 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News