Total views : 5505560
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ /ਦਵਿੰਦਰ ਕੁਮਾਰ ਪੁਰੀ
ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸਕੂਲ ਆਫ ਐਮੀਨੈਂਸ ਅਜਨਾਲਾ ਵਿੱਚ ਚੇਅਰਮੈਨ ਦੀਪਕ ਕੁਮਾਰ ਚੈਨਪੁਰੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਕੂਲ ਦੀ ਬਹਿਤਰੀ ਲਈ ਵਿਚਾਰ ਕੀਤੇ ਗਏ। ਸਕੂਲ ਵਿੱਚ ਪੜ੍ਹ ਰਹੇ ਐਮੀਨੈਂਸ ਦੇ ਵਿਦਿਆਰਥੀਆਂ ਲਈ ਬੱਸ ਲਗਾਉਣ ਦੀ ਸਹਿਮਤੀ ਬਣੀ। ਸਕੂਲ ਦੇ ਬਾਹਰ ਵਿਦਿਆਰਥੀਆਂ ਦੀ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਬੈਰੀਕੇਡ ਦਾ ਪ੍ਰਬੰਧ ਕਰਨ ’ਤੇ ਵੀ ਸਹਿਮਤੀ ਹੋਈ। ਸਕੂਲ ਦੇ ਮੱਥੇ ’ਤੇ ਬਣੇ ਨਾਲੇ ਨੂੰ ਠੀਕ ਕਰਨ ਲਈ ਅਤੇ ਵਿਦਿਆਰਥੀਆਂ ਦੀ ਟਾਇਲਟਾਂ ਅਤੇ ਸਾਫ਼ ਪਾਣੀ ਸਬੰਧੀ ਕੀਤੇ ਗਏ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਤੇ ਨਗਰ ਕਮੇਟੀ ਅਜਨਾਲਾ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ’ਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦਾ ਵਾਅਦਾ ਕੀਤਾ। ਉਨ੍ਹਾਂ ਦੀ ਤਨਦਿਲੀ ਲਈ ਸਕੂਲ ਪ੍ਰਿੰਸਿਪਲ ਸ਼੍ਰੀ ਸੁਦੇਸ਼ ਕੁਮਾਰ ਅਰੋੜਾ, ਉਪ ਚੇਅਰਮੈਨ ਸਰਦਾਰ ਦਵਿੰਦਰ ਸਿੰਘ ਸੋਨੂੰ ਅਤੇ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਹਾਜ਼ਰ ਕਮੇਟੀ ਮੈੰਬਰ ਗੁਰਪ੍ਰੀਤ ਸਿੰਘ ਰਿਆੜ,ਪ੍ਰਿੰਸਪਾਲ ਸਿੰਘ , ਸ਼੍ਰੀਮਤੀ ਬਲਵਿੰਦਰ ਕੌਰ, ਕੁਲਵਿੰਦਰ ਕੌਰ, ਮਮਤਾ ਰਾਣੀ ,ਗੁਰਦੇਵ ਸਿੰਘ ਗੁਲਾਬ ,ਰਮਨਜੀਤ ਸਿੰਘ ਵਿੱਕੀ ਸ਼ਰਾਫ ਤੋੰ ਇਲਾਵਾ ਲੈਕ ਰਣਜੀਤ ਸਿੰਘ,ਅਮ੍ਰਿਤਪਾਲ ਸਿੰਘ,ਗੁਲਵਿੰਦਰ ਕੌਰ ,ਅਰਸ਼ਦੀਪ ਕੌਰ ਆਦਿ ਸਕੂਲ ਅਧਿਆਪਕ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-