Total views : 5505535
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਪੰਜਾਬ ਵਿੱਚ ਹੋਣ ਜਾ ਰਹੀਆਂ ਕਾਰਪੋਰੇਸ਼ਨ ਅਤੇ ਨਗਰ ਪੰਚਾਇਤਾਂ ਦੀ ਚੋਣਾਂ ਦੌਰਾਨ ਅਜਨਾਲਾ ਸ਼ਹਿਰ ਦੀਆਂ ਦੋ ਕੌਂਸਲਰ ਦੀਆਂ ਜਿਮਨੀ ਚੋਣਾਂ ਵਾਰਡ ਨੰਬਰ ਪੰਜ ਵਾਰਡ ਨੰਬਰ ਸੱਤ ਦੇ ਉਮੀਦਵਾਰਾਂ ਦਾ ਐਲਾਨ ਅੱਜ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਕੰਵਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਕੀਤਾ ਗਿਆ।
ਉਨਾਂ ਨੇ ਅੱਜ ਵਾਰਡ ਨੰਬਰ 7 ਵਿੱਚ ਉਮੀਦਵਾਰ ਸ੍ਰੀਮਤੀ ਸੁਨੀਤਾ ਔਲ ਪਤਨੀ ਸੰਜੀਵ ਕੁਮਾਰ ਬੋਬੀ ਵਾਰਡ ਨੰਬਰ 5ਤੋ ਬਖੂ ਰਾਮ ਨੂੰ ਉਮੀਦਵਾਰ ਐਲਾਨਿਆ ।ਉਨਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਅਜਨਾਲਾ ਸ਼ਹਿਰ ਦੇ ਵਸਨੀਕ ਹੁਣ ਆਮ ਆਦਮੀ ਪਾਰਟੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਜਿੰਨੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧੀ ਹੈ। ਜੋ ਵਾਅਦੇ ਆਮ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕੀਤੇ ਸਨ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਹੁਣ ਅਜਨਾਲਾ ਦੇ ਹੋਨਹਾਰ ਸਮਝਦਾਰ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣਗੇ ।ਇਸ ਮੌਕੇ ਅਜਨਾਲਾ ਸ਼ਹਿਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਡੈਮ ਅਜਨਾਲਾ, ਐਡਵੋਕੇਟ ਬ੍ਰਿਜ ਮੋਹਨ ਔਲ,ਕੌਂਸਲਰ ਦੀਪਕ ਕੁਮਾਰ ਅਰੋੜਾ,ਸਾਬਕਾ ਕੌਂਸਲਰ ਵਿਜੈ ਕੁਮਾਰ,ਬਾਊ ਦਰਸ਼ਨ ਲਾਲ ਸ਼ਰਮਾ, ਦਿਲਬਾਗ ਸਿੰਘ ਸਿਰਸਾ ਵਾਲੇ,ਪ੍ਰਵੀਨ ਕੁਮਾਰ ਕੁਕਰੇਜਾ,ਭਾਲੂ ਸੱਫੇਵਾਲੀਆ,ਕੌਂਸਲਰ ਗੁਰਦੇਵ ਸਿੰਘ ਨਿੱਝਰ, ਐਡਵੋਕੇਟ ਸੁਨੀਲ ਪਾਲ ਸਿੰਘ, ਕ੍ਰਿਸ਼ਨ ਕੁਮਾਰ ਸਹਿਗਲ, ਸੁਸ਼ੀਲ ਕੁਮਾਰ ਕਾਲਾ,ਆਤਮ ਸ਼ਰਮਾ, ਅੰਮ੍ਰਿਤ ਭੱਖਾ,ਤਰੁਣ ਕੁਮਾਰ ਹੈਪੀ ਸਾਹ,ਵਿਜੈ ਕੁਮਾਰ, ਬਲਵਿੰਦਰ ਸਿੰਘ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-