ਪਿਛਲੇ 24 ਸਾਲਾਂ ਤੋ ਪ੍ਰੀਵਾਰਕ ਮੈਬਰ ਵਾਂਗ ਰਹਿ ਰਿਹਾ ਹੈ ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲਾ ਏ.ਐਸ.ਆਈ ਜਸਬੀਰ ਸਿੰਘ

4674883
Total views : 5506231

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਪੁਲਸ ਦੇ ਇੱਕ ਸਹਾਇਕ ਸਬ ਇੰਸਪੈਕਟਰ  ਦੀ ਮੁਸਤੈਦੀ ਕਾਰਨ ਉਨ੍ਹਾਂ ਦੀ ਜਾਨ ਬਚ ਗਈ।

ਜਸਬੀਰ ਸਿੰਘ ਪਿਛਲੇ 24 ਸਾਲਾਂ ਤੋਂ ਬਾਦਲ ਪਰਿਵਾਰ ਨਾਲ ਪਰਿਵਾਰ ਦੇ ਮੈਂਬਰ ਵਾਂਗ ਰਹੇ ਹਨ। ਉਹ ਬਾਦਲ ਪਰਿਵਾਰ ਦੇ ਨਾਲ ਲਗਾਤਾਰ ਸੁਰੱਖਿਆ ‘ਚ ਜੁੜੇ ਹੋਏ ਹਨ। ਸਾਲ 2001 ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੀਐਸਓ ਬਣੇ। ਇਸ ਸਮੇ ਉਹ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸੀ।

ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸਾਦੇ ਕੱਪੜਿਆਂ ‘ਚ ਬਾਦਲ ਦੇ ਬਿਲਕੁਲ ਨੇੜੇ ਖੜ੍ਹੇ ਏ.ਐਸ.ਆਈ   ਜਸਬੀਰ ਸਿੰਘ ਨੂੰ ਅਕਾਲੀ ਦਲ ਦੇ ਆਗੂ ਬਾਦਲ ਦੀ ਜਾਨ ਨੂੰ ਖਤਰੇ ਦਾ ਜਿਵੇਂ ਹੀ ਅਹਿਸਾਸ ਹੋਇਆ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਏ।ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਵ੍ਹੀਲ ਚੇਅਰ ‘ਤੇ ਬੈਠੇ ਸੁਖਬੀਰ ਸਿੰਘ ਵੱਲ ਹੌਲੀ-ਹੌਲੀ ਵਧ ਰਿਹਾ ਸੀ ਕਿ ਅਚਾਨਕ ਉਸ ਨੇ ਆਪਣੀ ਜੇਬ ‘ਚੋਂ ਪਿਸਤੌਲ ਕੱਢ ਲਿਆ। ਫਰੈਕਚਰ ਕਾਰਨ ਬਾਦਲ ਵ੍ਹੀਲਚੇਅਰ ‘ਤੇ ਬੈਠੇ ਹੋਏ ਸਨ, ਜਿਵੇਂ ਹੀ ਚੌੜਾ ਨੇ ਟਰਿੱਗਰ ਦਬਾਉਣ ਦੀ ਕੋਸ਼ਿਸ਼ ਕੀਤੀ, ਜਸਬੀਰ ਸਿੰਘ ਨੇ ਉਸ ਦੇ ਹੱਥ ਫੜ ਕੇ ਉਸ ਨੂੰ ਧੱਕਾ ਦੇ ਦਿੱਤਾ। ਚੰਗੀ ਕਿਸਮਤ ਗੋਲੀ ਸੁਖਬੀਰ ਬਾਦਲ ਦੇ ਪਿੱਛੇ ਸਥਿਤ ਇਸ ਧਾਰਮਿਕ ਸਥਾਨ ਦੀ ਕੰਧ ‘ਤੇ ਲੱਗੀ ਅਤੇ ਉਹ ਵਾਲ-ਵਾਲ ਬਚ ਗਏ।ਜਸਬੀਰ ਸਿੰਘ ਪਿਛਲੇ 24 ਸਾਲਾਂ ਤੋਂ ਬਾਦਲ ਪਰਿਵਾਰ ਨਾਲ ਪਰਿਵਾਰ ਦੇ ਮੈਂਬਰ ਵਾਂਗ ਰਹੇ ਹਨ। ਉਹ ਬਾਦਲ ਪਰਿਵਾਰ ਦੇ ਨਾਲ ਲਗਾਤਾਰ ਸੁਰੱਖਿਆ ‘ਚ ਜੁੜੇ ਹੋਏ ਹਨ। ਸਾਲ 2001 ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੀਐਸਓ ਬਣੇ ਇਸ ਸਮੇ  ਉਹ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀ ਟਾਸਕ ਫੋਰਸ ਦੇ ਮੈਂਬਰਾਂ ਸਮੇਤ ਮੌਕੇ ’ਤੇ ਮੌਜੂਦ ਹੋਰ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਦਖ਼ਲ ਦੇ ਕੇ ਚੌੜੇ ਤੋਂ ਹਥਿਆਰ ਖੋਹ ਲਿਆ। ਏਐਸਆਈ ਜਸਬੀਰ ਸਿੰਘ ਨੇ  ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਕਿਹਾ, “ਜਦੋਂ ਉਹ (ਚੌੜਾ) ਆਇਆ ਤਾਂ ਮੈਂ ਚੌਕਸ ਹੋ ਗਿਆ। ਜਿਵੇਂ ਹੀ ਉਸ ਨੇ ਆਪਣਾ ਪਿਸਤੌਲ ਕੱਢਿਆ, ਅਸੀਂ ਉਸ ਨੂੰ ਫੜ ਲਿਆ ਅਤੇ ਹਥਿਆਰ ਖੋਹ ਲਿਆ।”ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News