ਤਰਨ ਤਾਰਨ ਪੁਲਿਸ ਦਾ ਨਸ਼ਾ ਤਸਕਰਾਂ ਵਿਰੁੱਧ ਵੱਡਾ ਐਕਸ਼ਨ! ਤਿੰਨ ਨਸ਼ਾ ਤਸਕਰਾਂ ਦੀ 1.42 ਕਰੋੜ ਦੀ ਜਾਇਦਾਦ ਕੀਤੀ ਫਰੀਜ

4674958
Total views : 5506357

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਬੀ.ਐਨ.ਈ ਬਿਊਰੋ

ਨਸ਼ਾ ਤਸਕਰਾਂ ਨੂੰ ਆਰਥਿਕ ਪੱਖੋਂ ਵੱਡੀ ਸੱਟ ਮਾਰਦਿਆਂ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਔਰਤ ਸਣੇ ਤਿੰਨ ਤਸਕਰਾਂ ਦੀ ਇਕ ਕਰੋੜ 42 ਲੱਖ 20 ਹਜ਼ਾਰ ਕੀਮਤ ਦੀ ਜਾਇਦਾਦ ਨੂੰ ਫਰੀਜ਼ ਕਰਨ ਦਾ ਦਾਅਵਾ ਕੀਤਾ ਹੈ। ਉਕਤ ਜਾਇਦਾਦਾਂ ਦੇ ਬਾਹਰ ਪੁਲਿਸ ਨੇ ਬਾਕਾਇਦਾ ਨੋਟਿਸ ਵੀ ਚਿਪਕਾ ਦਿੱਤੇ ਹਨ।

ਐੱਸਐੱਸਪੀ ਅਭੀਮੰਨਿਊ ਰਾਣਾ ਨੇ ਦੱਸਿਆ ਕਿ ਦਿੱਲੀ ਦੀ ਕੰਪੀਟੈਂਟ ਅਥਾਰਟੀ ਤੋਂ ਮਿਲੇ ਆਦੇਸ਼ਾਂ ਦੇ ਤਹਿਤ ਨਸ਼ਾ ਤਸਕਰ ਰਾਜਵਿੰਦਰ ਕੌਰ ਪਤਨੀ ਸਵ. ਸੁਖਦੇਵ ਸਿੰਘ ਵਾਸੀ ਪਲਾਸੌਰ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਜਿਸ ਦੀ ਕੀਮਤ 66 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਹਿਲਾ ਦੇ ਖਿਲਾਫ ਮੁੱਕਦਮਾ ਨੰਬਰ 133 ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਵਿਖੇ 16 ਅਕਤੂਬਰ 2024 ਨੂੰ ਦਰਜ ਹੋਇਆ ਸੀ ਅਤੇ ਇਸ ਕੇਸ ਵਿਚ ਇਕ ਕਿੱਲੋ ਹੈਰੋਇਨ ਦੀ ਬਰਾਮਦਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਜਵਿੰਦਰ ਕੌਰ ਦੀ ਜਿਸ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ, ਉਹ ਇਕ ਰਿਹਾਇਸ਼ੀ ਘਰ, ਡਬਲ ਸਟੋਰੀ ਦੁਕਾਨ ਹੈ।

ਇਸੇ ਤਰ੍ਹਾਂ ਇਕ ਹੋਰ ਨਸ਼ਾ ਤਸਕਰ ਗੁਰਭੇਜ ਸਿੰਘ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਮਿਹਰਬਾਨਪੁਰ, ਜੰਡਿਆਲਾ ਗੁਰੂ ਜਿਸ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ 4 ਜਨਵਰੀ ਨੂੰ ਇਕ ਕਿੱਲੋ 30 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਹੋਇਆ ਸੀ ਦਾ ਵੀ ਰਿਹਾਇਸ਼ੀ ਘਰ ਫਰੀਜ਼ ਕੀਤਾ ਗਿਆ ਹੈ ਜਿਸ ਦੀ ਕੀਮਤ 35 ਲੱਖ 80 ਹਜ਼ਾਰ ਰੁਪਏ ਬਣਦੀ ਹੈ। ਜਦੋਂਕਿ ਜਗਰੂਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਲੀਆ ਮੰਜਪੁਰ ਜੰਡਿਆਲਾ ਗੁਰੂ ਜੋ ਥਾਣਾ ਸਰਾਏ ਅਮਾਨਤ ਖਾਂ ਵਿਖੇ ਇਕ ਕਿੱਲੋ 30 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਨਾਮਜ਼ਦ ਹੈ, ਦਾ ਰਿਹਾਇਸ਼ੀ ਘਰ ਫਰੀਜ਼ ਕੀਤਾ ਗਿਆ ਜਿਸ ਦੀ ਕੀਮਤ 40 ਲੱਖ ਰੁਪਏ ਬਣਦੀ ਹੈ।

ਇਸ ਤਰ੍ਹਾਂ ਤਿੰਨ ਤਸਕਰਾਂ ਦੀ ਇਕ ਕਰੋੜ 42 ਲੱਖ 20 ਹਜਾਰ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਮਿਹਰਬਾਨਪੁਰ ਵਿਰੁੱਧ ਚਾਰ, ਜਗਰੂਪ ਸਿੰਘ ਵਿਰੁੱਧ ਦੋ ਅਤੇ ਰਾਜਵਿੰਦਰ ਕੌਰ ਵਿਰੁੱਧ ਇਕ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਫਰੀਜ਼ ਕੀਤੀਆਂ ਜਇਦਾਦਾਂ ਉੱਪਰ ਬਕਾਇਦਾ ਨੋਟਿਸ ਵੀ ਚਿਪਕਾ ਦਿੱਤੇ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News