ਮਾਲ ਵਿਭਾਗ ਦੇ ਅਧਿਕਾਰੀ ਸਮੂੰਹਿਕ ਤੌਰ ਤੇ ਛੁੱਟੀ ਲੈਕੇ ਭਲਕੇ 28 ਨੂੰ ਕੰਮ ਕਾਜ ਰੱਖਣਗੇ ਠੱਪ! ਮਾਮਲਾ ਵਿਜੀਲੈਂਸ ਵਲੋ ਸੂਬਾ ਪ੍ਰਧਾਨ ਨੂੰ ਗ੍ਰਿਫਤਾਰੀ ਕਰਨ ਦਾ

4675342
Total views : 5506903

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਵਿਜੀਲੈਂਸ ਵਿਭਾਗ ਵਲੋ ਪੰਜਾਬ ਰੈਵੀਨਿਊ ਆਫੀਸਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋ ਭਲਕੇ 28 ਨਵੰਬਰ ਨੂੰ ਸੂਬੇ ਦੇ ਸਮੰਹ ਮਾਲ ਅਧਿਕਾਰੀ( ਜਿਲਾ ਮਾਲ ਅਫਸਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ) ਛੁੱਟੀ ਲੈਕੇ ਡੀ.ਐਸ.ਪੀ ਵਿਜੀਲੈਂਸ ਬਰਨਾਲਾ ਦੇ ਦਫਤਰ ਸਾਹਮਣੇ ਸਵੇਰੇ 10 ਵਜੇ ਰੋਸ ਪ੍ਰਦਰਸ਼ਨ ਕਰਨਗੇ। ਇਹ ਫੈਸਲਾ ਆਨ ਲਾਈਨ ਮੀਟਿੰਗ ‘ਚ ਸ਼ਾਮਿਲ ਹੋਏ ਸੂਬਾਈ ਮੀਤ ਪ੍ਰਧਾਨ ਸ: ਲਛਮਣ ਸਿੰਘ,ਸ੍ਰੀਮਤੀ ਅਰਚਨਾ ਸ਼ਰਮਾਂ,ਨਵਦੀਪ ਸਿੰਘ ਭੋਗਲ,ਸ੍ਰੀ ਲਰਸਨ ਤੋ ਇਲਾਵਾ ਸਾਰੇ ਕਾਰਜਕਾਰੀ ਮੈਬਰਾਂ ਵਲੋ ਲਿਆ ਗਿਆ।ਆਮ ਲੋਕਾਂ ਨੂੰ ਇਸ ਵਜ੍ਹਾ ਨਾਲ ਹੋਣ ਵਾਲੀ ਮੁਸ਼ਕਲ ਦੀ ਸਾਰੀ ਜਿੰਮੇਵਾਰੀ ਵਿਜੀਲੈਂਸ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News