Total views : 5506906
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
¸ਖਾਲਸਾ ਕਾਲਜ ਦੇ ਅੰਗਰੇਜੀ ਵਿਭਾਗ ਵੱਲੋਂ ਆਈ. ਆਈ. ਸੀ (ਇੰਸਟੀਟਿਊਸ਼ਨ ਇਨੋਵੇਸ਼ਨ ਕਾੳਂੂਸਿਲ) ਦੇ ਸਹਿਯੋਗ ਨਾਲ ਨਵੀਨ ਸਿੱਖਿਆ ਨੀਤੀ (ਐੱਨ. ਈ. ਪੀ.) ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਬੀਤੇ ਦਿਨੀਂ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਮੁੱਖ ਮਹਿਮਾਨ ਅਤੇ ਡਾ. ਤਮਿੰਦਰ ਸਿੰਘ ਭਾਟੀਆ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕਾਊਸ਼ਿਲ ਪ੍ਰਧਾਨ ਡਾ. ਗੁਰਸ਼ਰਨ ਕੌਰ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਰੋਡ ਦੇ ਪ੍ਰਿੰਸੀਪਲ ਡਾ. ਖੁਸਵਿੰਦਰ ਕੁਮਾਰ ਨੇ ਮੁਖ ਵਕਤਾ ਵਜਂੋ ਹਾਜ਼ਰੀ ਭਰੀ।
ਉਕਤ ਪ੍ਰੋਗਰਾਮ ਦਾ ਅਗਾਜ ਕਾਲਜ ਸ਼ਬਦ ਨਾਲ ਕੀਤਾ ਗਿਆ। ਜਿਸ ਉਪਰੰਤ ਵਿਭਾਗ ਮੁੱਖੀ, ਪ੍ਰੋਫੈਸਰ ਸੁਪਨਿੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਵਾਗਤ ਕਰਨ ਉਪਰੰਤ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ’ਚ ਸਮੇਂ ਦੀਆ ਲੋੜਾਂ ਅਨੁਸਾਰ ਬਦਲਾਵ ਅਤੇ ਕੌਸ਼ਲ ਪੈਦਾ ਕਰਨ ਲਈ ਨਿਰੰਤਰ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।
ਇਸ ਮੌਕੇ ਡਾ. ਕਾਹਲੋੋਂ ਨੇ ਕਿਹਾ ਐੱਨ. ਈ. ਪੀ. ਦੇ ਵਿਸ਼ੇ ’ਤੇ ਆਯੋਜਿਤ ਸੈਮੀਨਾਰ ਵਿਦਿਆਰਥੀਆਂ ਨੂੰ ਸਮਂੇ ਦੀ ਜਰੂਰਤ ਅਨੁਸਾਰ ਲੋੜੀਂਦੀ ਸਿਖਿਆਂ ਪ੍ਰਾਪਤ ਕਰਨ ਲਈ ਅਤੇ ਸਹੀ ਵਿਸ਼ੇ ਚੁਨਣ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਡਾ. ਕੁਮਾਰ ਨੇ ਨਵੀਨ ਸਿੱਖਿਆ ਨੀਤੀ ’ਤੇ ਚਾਨਣਾ ਪਾਉਂਦਿਆ ਕਿਹਾ ਕਿ ਇਸ ਨਾਲ ਭਾਰਤੀ ਸਿੱਖਿਆ ਅੰਤਰ-ਰਾਸਟਰੀ ਸਿਖਿਆ ਪ੍ਰਣਾਲੀ ਦੇ ਬਰਾਬਰ ਆ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ’ਚ ਕੌਸ਼ਲ ਪੈਦਾ ਕਰੇਗੀ ਜਿਸ ਨਾਲ ਵਿਦਿਆਰਥੀ ਰੋਜਗਾਰ ਪ੍ਰਾਪਤ ਕਰ ਸਕਣਗੇ। ਉਨ੍ਹਾਂ ਵਿਦੇਸ਼ਾਂ ਵਾਂਗ ਭਾਰਤ ’ਚ ਪੜਾਈ ਦੌਰਾਨ ਵਰਕ ਕਲਚਰ, ਕੰਮ ਕਰਨ ਦੀ ਪ੍ਰਣਾਲੀ ਦਾ ਉਥਾਨ ਕਰਨ ਲਈ ਜੋਰ ਦਿੱਤਾ ਤਾਂ ਜੋ ਵਿਦੇਸ਼ਾਂ ’ਚ ਜਾਣ ਦੀ ਰੁਚੀ ਘੱਟ ਸਕੇ।
ਇਸ ਮੌਕੇ ਡਾ. ਗੁਰਸ਼ਰਨ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇੰਸਟੀਟਿਊਸ਼ਨ ਇਨੋਵੇਸ਼ਨ ਕਾੳਂੂਸਿਲ ਦੀ ਸਥਾਪਨਾ ਹਰ ਕਾਲਜ ’ਚ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿਚਲੇ ਸਮਾਜ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ ਤੇ ਉਨ੍ਹਾਂ ਵਿਚਲੀ ਨਵੀਨ ਪ੍ਰਤਿਭਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਪ੍ਰੋਗਰਾਮ ਦੇ ਅੰਤ ’ਚ ਡਾ. ਭਾਟੀਆ ਨੇ ਡਾ. ਕੁਮਾਰ ਦਾ ਕਾਲਜ ਦੇ ਵਿਦਿਆਰਥੀਆਂ ਨਾਲ ਆਪਣਾ ਗਿਆਨ ਸਾਂਝਾ ਕਰਨ, ਡਾ. ਕਾਹਲੋਂ ਦੀ ਅਗਵਾਈ ਅਤੇ ਉਕਤ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਮੰਚ ਦਾ ਸੰਚਾਲਣ ਡਾ. ਸਾਂਵਤ ਸਿੰਘ ਮੰਟੋ ਨੇ ਬਾਖੂਬੀ ਨਿਭਾਇਆ। ਇਸ ਮੌਕੇ ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਡਾ. ਜਸਵਿੰਦਰ ਕੌਰ ਔਲਖ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਲੱਖਾ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ, ਪ੍ਰੋ: ਐੱਮ. ਪੀ. ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਮੇਘਨਾ ਰਾਜਪੂਤ, ਡਾ. ਅਕੀਦਤਪ੍ਰੀਤ ਕੌਰ, ਡਾ. ਅਕਾਂਕਸ਼ਾ ਨੋਟੀਆਲ, ਪ੍ਰੋ: ਵਿਮਲਜੀਤ ਕੌਰ, ਪ੍ਰੋ: ਅਭਿਸ਼ੇਕ ਠਾਕੁਰ, ਪ੍ਰੋ: ਮਹਿਕਦੀਪ ਕੌਰ, ਪ੍ਰੋ: ਰਨਵੀਰ ਸਿੰਘ, ਹੋਰ ਅਧਿਆਪਕਾਂ ਅਤੇ ਐਮ.ਏ. ਅੰਗਰੇਜ਼ੀ, ਬੀ. ਏ. (ਆਨਰਜ) ਇੰਗਲਿਸ਼, ਇੰਗਲਿਸ਼ ਚੋਣਵੀਂ ਅਤੇ ਸੋਸ਼ਲ ਸਾਇੰਜ਼ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-