Total views : 5507065
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪਿਛਲੇ ਦਿਨੀ ਹਲਕਾ ਤਰਨ ਤਾਰਨ ਦੇ ਤਿੰਨ ਵਾਰ ਵਧਾਇਕ ਰਹਿ ਚੁੱਕੇ ਸ: ਹਰਮੀਤ ਸਿੰਘ ਸੰਧੂ ਜਿੰਨਾ ਕੋਲ ਪਾਰਟੀ ਦੇ ਵੀ ਕਈ ਅਹੁਦਿਆ ਦੀ ਜਮੇਵਾਰੀ ਸੀ, ਉਨਾਂ ਵਲੋ ਪਾਰਟੀ ਵਰਕਰਾਂ ਨੂੰ ਭਰੋਸੇ ‘ਚ ਲਏ ਬਗੈਰ ਦਿੱਤੇ ਅਸਤੀਫੇ ਤੋ ਬਾਅਦ ਇਲਾਕਾ ਝਬਾਲ ਨਾਲ ਸਬੰਧਿਤ ਉਨਾਂ ਦੇ ਕਈ ਨਜਦੀਕੀ ਸਾਥੀਆਂ ਜਿੰਨਾ ਨੂੰ ਉਨਾਂ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਸਮਝਿਆਂ ਜਾਂਦਾ ਹੈ,ਵਲੋ ਅੱਜ ਸ਼੍ਰੌਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ: ਸਰਮੁਖ ਸਿੰਘ ਦੇ ਜੱਦੀ ਪਿੰਡ ਝਬਾਲ ਵਿਖੇ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ ਦੇ ਗ੍ਰਹਿ ਵਿਖੇਇਕ ਭਾਰੀ ਇਕੱਤਰਤਾ ਕਰਕੇ ਸ: ਸੰਧੂ ਤੋ ਮੰਗ ਕੀਤੀ ਕਿ ਉਨਾਂ ਵਲੋ ਸਾਥੀਆਂ ਨੂੰ ਭਰੋਸੇ ਵਿੱਚ ਲਏ ਬਗੈਰ ਦਿੱਤੇ ਅਸਤੀਫੇ ਪਿਛਲੇ ਆਪਣੇ ਇਰਾਦੇ ਸ਼ਪਸ਼ਟ ਕਰਨ ਕਿ ਉਨਾਂ ਦੇ ਇਹ ਅਸਤੀਫਾ ਸ: ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਦਿੱਤਾ ਹੈ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਲਈ।
ਜੇਕਰ ‘ਸੰਧੂ ‘ਕਿਸੇ ਹੋਰ ਪਾਰਟੀ ‘ਚ ਜਾਂਦੇ ਹਨ ਤਾਂ ਸਾਡਾ ਕੋਈ ਨਹੀ ਰਹੇਗਾ ਸਿਆਸੀ ਰਿਸ਼ਤਾ -ਅਕਾਲੀ ਆਗੂ
ਜਿਸ ਵਿੱਚ ਬੋਲਦਿਆਂ ਚੇਅਰਮੈਨ ਹਰਵੰਤ ਸਿੰਘ ਝਬਾਲ,ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ,ਦਲਜੀਤ ਸਿੰਘ ਐਮਾ,ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ,ਸੁਬੇਗ ਸਿੰਘ ਝਬਾਲ,ਯੂਥ ਆਗੂ ਹਰਜੀਤ ਸਿੰਘ ਝਬਾਲ ਅਤੇ ਚੇਅਰਮੈਨ ਗੁਰਬੀਰ ਸਿੰਘ ਝਬਾਲ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦੇ ਪੱਕੇ ਵਫ਼ਾਦਾਰ ਸਿਪਾਹੀ ਹਾਂ ਅਤੇ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਾਂ ।ਅੱਜ ਦੀ ਇਕੱਤਰਤਾ ਵਿੱਚ ‘ਚ ਮਾਣਕ ਸਿੰਘ ਝਬਾਲ,ਸਾਬਕਾ ਸਰਪੰਚ ਪਰੀਤਇੰਦਰ ਸਿੰਘ ਝਬਾਲ,ਗੁਰਿੰਦਰ ਸਿੰਘ ਬਾਬਾ ਲੰਗਾਹ,ਸਾਬਕਾ ਸਰਪੰਚ ਵਰਿੰਦਰ ਸਿੰਘ ਹੀਰਾਪੁਰ,ਮਨਜੀਤ ਸਿੰਘ ਝਬਾਲ ਖੁਰਦ,ਪ੍ਰਗਟ ਸਿੰਘ ਬਘੇਲ ਸਿੰਘ ਵਾਲਾ,ਤੇਜਿੰਦਰ ਸਿੰਘ ਰੂਬੀ,ਸੁਰਜਨ ਸਿੰਘ,ਅਮਰਜੀਤ ਸਿੰਘ,ਸਾਬਕਾ ਸਰਪੰਚ ਬਲਵਿੰਦਰ ਸਿੰਘ ਬਾਬਾ ਲੰਗਾਹ,ਜਗਵੰਤ ਸਿੰਘ ਝਬਾਲ,ਸਰਬਜੀਤ ਸਿੰਘ ਝਬਾਲ,ਦਿਲਬਾਗ ਸਿੰਘ ਝਬਾਲ,ਬਲਦੇਵ ਸਿੰਘ,ਸਾਬਕਾ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-