Total views : 5507069
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਪੰਜਾਬ ਦੇ ਤਰਨ ਤਾਰਨ ਤੋਂ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 32 ਸਾਲਾਂ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਚਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਘਰ ਵਿੱਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਤਿਨ ਕੁਮਾਰ ਵਜੋਂ ਹੋਈ ਹੈ।
ਨਿਤਿਨ ਕੁਮਾਰ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।ਕਾਰ ਬਾਜ਼ਾਰ ‘ਚ ਕੰਮ ਕਰਨ ਵਾਲੇ ਨਿਤੀਕ ਮੋਨੂੰ ਦਾ ਵਿਆਹ 2012 ‘ਚ ਅੰਮ੍ਰਿਤਸਰ ਵਾਸੀ ਬਿਕਰਮਜੀਤ ਸਿੰਘ ਦੀ ਪੁੱਤਰੀ ਗੁਰਵਿੰਦਰ ਕੌਰ ਤਾਨੀਆ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਧੀਆਂ ਤਨਵੀਰ ਕੌਰ (11) ਤੇ ਸਹਿਜ ਕੌਰ (6) ਨੇ ਜਨਮ ਲਿਆ। ਵਿਆਹ ਤੋਂ ਬਾਅਦ ਤਾਨੀਆ ਨੇ ਆਪਣੇ ਪੇਕੇ ਵਾਲਿਆਂ ਨਾਲ ਮਿਲ ਕੇ ਪਤੀ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਪਰੋਕਤ ਸ਼ਿਕਾਇਤ ਕਰਦੇ ਹੋਏ ਨਿਤਿਨ ਦੇ ਭਰਾ ਗੌਰਵ ਨੇ ਦੱਸਿਆ ਕਿ ਉਸ ਦੀ ਭਰਜਾਈ ਉਸ ਦੇ ਪੇਕੇ ਪਰਿਵਾਰ ਜ਼ਰੀਏ ਲਗਾਤਾਰ ਦਬਾਅ ਪਾ ਕੇ ਪੈਸੇ ਐਂਠਦੀ ਸੀ ਜਿਸ ਕਾਰਨ ਨਿਤਿਨ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ। ਤਾਨੀਆ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਿਟੀ ‘ਚ ਲਿਖਤੀ ਸ਼ਿਕਾਇਤ ਦਿੱਤੀ ਜੋ ਕਿ ਝੂਠੀ ਸਾਬਿਤ ਹੋਈ। ਸ਼ਨਿਚਰਵਾਰ ਨੂੰ ਸਹੁਰਾ ਪਰਿਵਾਰ ਨੇ ਥਾਣਾ ਸਿਟੀ ‘ਚ ਉਸ ਦੇ ਭਰਾ ਦੀ ਬੇਇੱਜ਼ਤੀ ਕੀਤੀ।
ਹਾਲਾਂਕਿ ਆਪਣਾ ਘਰ ਵਸਾਉਣ ਲਈ ਨਿਤਿਨ ਨੇ ਸਹੁਰੇ ਪਰਿਵਾਰ ਤੋਂ ਮਾਫ਼ੀ ਮੰਗ ਲਈ। ਜਿਸ ਤੋਂ ਬਾਅਦ ਤਾਨੀਆ ਆਪਣੇ ਪਤੀ ਨਾਲ ਰਹਿਣ ਲਈ ਰਾਜ਼ੀ ਹੋ ਗਈ। ਰਾਤ ਨੂੰ ਤਾਨੀਆ ਫਿਰ ਆਪਣੇ ਪਤੀ ਨੂੰ ਪਰੇਸ਼ਾਨ ਕਰ ਕੇ ਪੇਕੇ ਘਰ ਚਲੀ ਗਈ। ਐਤਵਾਰ ਸਵੇਰੇ ਨਿਤਿਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਥਾਣਾ ਸਿਟੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੋਨੂੰ ਦੀ ਪਤਨੀ ਗੁਰਵਿੰਦਰ ਕੌਰ ਤਾਨੀਆ, ਸੱਸ ਰਜਨੀ, ਸਹੁਰਾ ਬਿਕਰਮਜੀਤ ਸਿੰਘ ਸਮੇਤ ਪੰਜ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਥਾਣਾ ਸਿਟੀ ‘ਚ ਕੇਸ ਦਰਜ ਕੀਤਾ ਗਿਆ ਹੈ।ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-