Total views : 5507071
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੰਚਾਇਤੀ ਚੋਣਾਂ ਵਿੱਚ ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਢੱਡੇ ਵਿਖੇ ਧੰਨਾ ਸਿੰਘ ਦੇ ਸਰਪੰਚ ਚੁਣੇ ਜਾਣ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ ਤੇ ਲੋਕ ਖੁਸ਼ੀ ਮਨਾ ਰਹੇ ਹਨ। ਧੰਨਾ ਸਿੰਘ ਵੱਲੋਂ ਇਸ ਇਤਿਹਾਸਕ ਜਿੱਤ ਦਰਜ਼ ਕਰਨ ਮਗਰੋਂ ਅੱਜ ਆਪਣੇ ਗ੍ਰਹਿ ਵਿਖੇ ਆਪਣੀ ਨਰੋਲ ਗ੍ਰਾਮ ਪੰਚਾਇਤ ਢੱਡੇ ਨਾਲ ਗੁਰੂ ਦਾ ਸ਼ੁਕਰਾਨਾ ਕਰਦਿਆਂ ਰਖਾਏ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਆਦਿ ਨੇ ਹਿੱਸਾ ਲਿਆ ਅਤੇ ਪਿੰਡ ਦੀ ਚੜ੍ਹਦੀ ਕਲਾਂ ਦੀ ਅਰਦਾਸ ਕੀਤੀ। ਅੱਜ ਇਸ ਖੁਸ਼ੀ ਮੋਕੇ ਮਜੀਠਾ ਹਲਕੇ ਤੋ ਆਮ ਪਾਰਟੀ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਆਮ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕਿ ਹਿੱਸਾ ਲਿਆ।
ਪਿੰਡ ਢੱਡੇ ਨੂੰ ਧੰਨਾ ਸਿੰਘ ਦੀ ਅਗਵਾਈ ਵਿੱਚ ਅਜੂਬਾ ਬਣਾਇਆ ਜਾਵੇਗਾ-ਤਲਬੀਰ ਗਿੱਲ, ਜੱਗਾ ਮਜੀਠਾ
ਜੱਗਾ ਅਤੇ ਗਿੱਲ ਨੇ ਸਾਂਝੇ ਤੌਰ ਤੇ ਕਿਹਾ ਕਿ ਪਿੰਡ ਢੱਡੇ ਨੂੰ ਵਿਕਾਸ ਪੱਖੋਂ ਅਜੂਬੇ ਦੇ ਤੋਰ ਤੇ ਬਣਾਇਆ ਜਾਵੇਗਾ। ਇਸ ਮੌਕੇ ਤੇ ਸਰਪੰਚ ਧੰਨਾ ਸਿੰਘ ਤੇ ਓਹਨਾਂ ਸਮਰਥਕ ਪੰਚਾਇਤ ਮੈਂਬਰਾਂ ਨੇ ਪਿੰਡ ਢੱਡੇ ਦੇ ਸਮੂਹ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕੇ ਓਹ ਪਿੰਡ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਤੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣ ਨੂੰ ਪਹਿਲ ਦੇਣਗੇ। ਇਸ ਮੌਕੇ ਆਪ ਆਗੂ ਸਵਰਨਜੀਤ ਸਿੰਘ ਕੁਰਾਲੀਆ, ਸਾਬਕਾ ਸਰਪੰਚ ਮਨਜੀਤ ਸਿੰਘ, ਸਰਪੰਚ ਸਰਦਾਰ ਧੰਨਾ ਸਿੰਘ, ਪੰਚ ਅਮਰੀਕ ਕੋਰ, ਜਸਬੀਰ ਸਿੰਘ ਹਰਜੀਤ ਸਿੰਘ ਜਸਵੰਤ ਸਿੰਘ ਸਰਬਜੀਤ ਕੋਰ, ਬਚਿੱਤਰ ਸਿੰਘ, ਸ਼ਵਿੰਦਰ ਸਿੰਘ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ, ਆਦਿ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-