Total views : 5511694
Total views : 5511694
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਗਾ/ਬੀ.ਐਨ.ਈ ਬਿਊਰੋ
ਪੰਜਾਬ ਪੁਲਿਸ ਦੀ ਮਹਿਲਾ ਇੰਸਪੈਟਰ ਅਰਸ਼ਦੀਪ ਕੌਰ ਗਰੇਵਾਲ ਜੋ ਕਿ ਮੋਗਾ ਜਿਲੇ ਦੇ ਥਾਣਾਂ ਕੋਟ ਈਸੇ ਖਾਂ ਵਿਖੇ ਐਸ.ਐਚ.ਓ ਵਜੋ ਤਾਇਨਾਤ ਸੀ ਉਸ ਨੂੰ ਇਕ ਨਸ਼ਾ ਤਸਕਰ ਨੂੰ 5 ਲੱਖ ਰੁਪਏ ਰਿਸ਼ਵਤ ਲੈ ਕੇ ਛੱਡਣ ਦੇ ਦੋਸ਼ ਹੇਠ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਉਸ ਦੇ ਨਾਲ-ਨਾਲ ਦੋ ਕਲਰਕਾਂ ਨੂੰ ਵੀ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਐੱਸਐੱਚਓ ਅਰਸ਼ਪ੍ਰੀਤ ਨੇ ਅੱਜ ਫੇਸਬੁੱਕ ‘ਤੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਇਸ ਮਾਮਲੇ ‘ਚ ਝੂਠਾ ਫਸਾਇਆ ਗਿਆ ਹੈ।
ਅਰਸ਼ਪ੍ਰੀਤ ਨੇ ਡੀਐਸਪੀ ਰਮਨਦੀਪ ਅਤੇ ਐਸਪੀ-ਡੀ ਬਾਲ ਕ੍ਰਿਸ਼ਨ ਸਿੰਗਲਾ ’ਤੇ ਦੁਸ਼ਮਣੀ ਦੇ ਗੰਭੀਰ ਦੋਸ਼ ਲਾਏ ਹਨ। ਅਰਸ਼ਪ੍ਰੀਤ ਨੇ ਇਹ ਵੀ ਕਿਹਾ ਹੈ ਕਿ ਉਹ ਡੀਐਸਪੀ ਰਮਨਦੀਪ ਖ਼ਿਲਾਫ਼ ਐਸਐਸਪੀ ਮੋਗਾ ਅਤੇ ਡੀਜੀਪੀ ਪੰਜਾਬ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-