Total views : 5513402
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਸੰਧੂ
ਜਿਲਾ ਅੰਮ੍ਰਿਤਸਰ ਬਲਾਕ ਅਟਾਰੀ ਦੇ ਨਾਮਵਰ ਪਿੰਡ ਘਰਿੰਡੀ ਵਿਖੇ ਪੰਚਾਇਤ ਨੂੰ ਲੈ ਕੇ ਹੋਈਆ ਚੋਣਾਂ ਰੂਪੀ ਗਹਿਗੱਚ ਮੁਕਾਬਲੇ ਦੌਰਾਨ ਸਰਪੰਚੀ ਤੇ ਪੰਚੀ ਦਾ ਤਾਜ ਇਲਾਕੇ ਦੇ ਅਸਰਦਾਰ ਤੇ ਰਸੂਖਦਾਰ ਭੀਲ ਪਰਿਵਾਰ ਦੀ ਸਰਪ੍ਰਸਤੀ ਹੇਠ ਚੋਣ ਲੜਣ ਵਾਲੇ ਧੜੇ ਦੇ ਸਿਰ ਸੱਜਿਆ ਹੈ। ਇਸ ਧੜੇ ਦੀ ਅਗੁਵਾਈ ਕਰਨ ਵਾਲੇ ਸਰਕਦਾ ਟਕਸਾਲੀ ਕਾਂਗਰਸੀ ਆਗੂ ਸਤਬੀਰ ਸਿੰਘ ਭੀਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਵੱਲੋਂ ਚੋਣ ਮੈਦਾਨ ਵਿੱਚ ਬਤੌਰ ਸਰਪੰਚੀ ਉਮੀਦਵਾਰ ਉਤਾਰੀ ਗਈ ਬੀਬੀ ਪਰਮਜੀਤ ਕੌਰ ਜੇਤੂ ਰਹੀ। ਜਦੋਂ ਕਿ ਜੇਤੂ ਪੰਚਾਂ ਦੇ ਵਿੱਚ ਅਮਰਜੀਤ ਕੌਰ, ਰਣਜੀਤ ਕੌਰ, ਰਜਿੰਦਰ ਕੌਰ, ਹਰਵਿੰਦਰ ਸਿੰਘ ਤੇ ਹਰਦੇਵ ਸਿੰਘ ਦੇ ਨਾਮ ਸ਼ਾਮਲ ਹਨ।
ਸਮੁੱਚੇ ਜੇਤੂ ਉਮੀਦਵਾਰ ਇੱਕਮੁੱਠ ਤੇ ਇੱਕਜੁੱਟ ਹਨ: ਸਤਬੀਰ ਭੀਲ
ਸਤਬੀਰ ਸਿੰਘ ਭੀਲ ਨੇ ਦੱਸਿਆ ਕਿ ਉਹ ਪਿਤਾ ਪੁਰਖੀ ਕਾਂਗਰਸੀ ਹਨ ਤੇ ਹਮੇਸ਼ਾ ਪਾਰਟੀ ਨੂੰ ਸਮਰਪਿਤ ਰਹਿਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣ ਨੂੰ ਲੈ ਕੇ ਉਨ੍ਹਾਂ ਦੇ ਸਮੁੱਚੇ ਜੇਤੂ ਉਮੀਦਵਾਰ ਇੱਕਮੁੱਠ ਤੇ ਇੱਕਜੁੱਟ ਹਨ। ਕਿਸੇ ਵੀ ਕਿਸਮ ਦੀ ਕੋਈ ਧੜੇਬੰਦੀ ਨਹੀਂ ਹੈ। ਸਰਪੰਚ ਪਰਮਜੀਤ ਕੌਰ ਨੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਹਮੇਸ਼ਾ ਵਿਕਾਸ ਨੂੰ ਸਮਰਪਿਤ ਰਹਿਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾ ਤੇ ਅਹਿਮ ਮਾਮਲਿਆਂ ਤੇ ਹਰ ਇੱਕ ਦਾ ਸਹਿਯੋਗ ਲਿਆ ਅਤੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਬਤੌਰ ਸਰਪੰਚ ਨਹੀਂ ਬਲਕਿ ਪਿੰਡ ਦੇ ਇੱਕ ਨਿਮਾਣੇ ਸੇਵਾਦਾਰ ਵੰਗੂ ਵਿਚਰਨ ਨੂੰ ਤਰਜੀਹ ਦੇਵਾਂਗੀ। ਇਸ ਦੌਰਾਨ ਇਲਾਕੇ ਦੇ ਸਰਕਦਾ ਕਾਂਗਰਸੀ ਆਗੂ ਸਤਬੀਰ ਸਿੰਘ ਭੀਲ ਸੰਧੂ, ਸਾਬਕਾ ਸਰਪੰਚ ਸਰਬਜੀਤ ਸਿੰਘ ਮੱਲੂ, ਸਾਬਕਾ ਸਰਪੰਚ ਅਜਮੇਰ ਸਿੰਘ, ਰਸਾਲ ਸਿੰਘ, ਅੰਗਰੇਜ਼ ਸਿੰਘ ਭੀਲ, ਗੁਰਲਾਲ ਸਿੰਘ ਭੀਲ, ਬਲਜਿੰਦਰ ਸਿੰਘ, ਸੁਖਜੀਤ ਸਿੰਘ, ਜਤਿੰਦਰ ਸਿੰਘ, ਮੈਡਮ ਕਿਰਨਜੀਤ ਕੌਰ, ਗੁਰਵਿੰਦਰ ਸਿੰਘ ਭੁੱਲਰ, ਭੋਲਾ, ਬਿੱਲਾ ਤੇ ਅਨੋਖ ਸਿੰਘ ਦੇ ਵੱਲੋਂ ਨਵੀਂ ਬਣੀ ਪੰਚਾਇਤ ਦੇ ਸਮੁੱਚੇ ਮੈਂਬਰਾਂ ਦਾ ਮੰੂਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ ਤੇ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੱਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-