Total views : 5513826
Total views : 5513826
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ /ਬਾਰਡਰ ਨਿਊਜ ਸਰਵਿਸ
ਬਲਾਕ ਗੰਡੀ ਵਿੰਡ ਦੇ ਪਿੰਡ ਚੀਮਾਂ ਕਲਾਂ ਤੋ ਸਵ: ਅਮਨ ਕੁਮਾਰ ਸੋਨੂੰ ਚੀਮਾਂ ਦੇ ਨੌਜਵਾਨ ਸਪੁੱਤਰ ਵਿਕਰਮ ਖੁੱਲਰ ਨੇ ਸਰਪੰਚੀ ਦੀ ਸ਼ਾਨਦਾਰ ਜਿੱਤ ਹਾਸਿਲ ਕਰਕੇ ਪੰਚਾਇਤ ਵਿੱਚ ਬਹੁਮੱਤ ਹਾਸਿਲ ਕੀਤੇ ਜਾਣ ਤੋ ਬਾਅਦ ਚੀਮਾਂ ਪ੍ਰੀਵਾਰ ਤੇ ਉਨਾਂ ਦੇ ਹਮਾਇਤੀਆ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਜਿੰਨਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਅਜਿਹਾ ਕਰਕੇ ਲੋਕਾਂ ਨੇ ਸਵ: ਸੋਨੂੰ ਚੀਮਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ।
ਇਸ ਸਮੇ ਗੱਲ ਕਰਦਿਆਂ ਨਵੇ ਬਣੇ ਸਰਪੰਚ ਵਿਕਰਮ ਖੁੱਲਰ ਦੇ ਚਾਚਾ ਤੇ ਜਿਲਾ ਪ੍ਰੀਸ਼ਦ ਮੈਬਰ ਮੋਨੂੰ ਚੀਮਾਂ ਨੇ ਕਿਹਾ ਕਿ ਭਾਂਵੇ ਦੁਨਿਆਵੀ ਤੌਰ ‘ਤੇ ਸੋਨੂੰ ਚੀਮਾਂ ਦੁਨੀਆਂ ਵਿੱਚ ਨਹੀ ਪਰ ਉਨਾਂ ਦੀ ਆਤਮਾ ਅੱਜ ਵੀ ਪਿੰਡ ਦੇ ਵਿਕਾਸ ਲਈ ਫਿਕਰਮੰਦ ਹੈ ਅਤੇ ਵਿਕਰਮ ਦੀ ਜਿੱਤ ਸਵ: ਸੋਨੂੰ ਚੀਮਾਂ ਦੀ ਸੋਚ ‘ਤੇ ਡੱਟ ਕੇ ਪਹਿਰਾ ਦੇਵੇਗੀ ਤੇ ਸਵ: ਸੋਨੂੰ ਚੀਮਾਂ ਦੀ ਸੋਚ ਮੁਤਾਬਿਕ ਪਿੰਡ ਦਾ ਬਹੁਪੱਖੀ ਵਿਕਾਸ ਕਰਾਇਆ ਜਾਏਗਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-