Total views : 5508272
Total views : 5508272
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸ੍ਰੀ ਆਮਲ ਵਿਜੇ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾ ਸਦਰ ਦੇ ਖੇਤਰ ਵਿੱਚ ਇਕ ਵਿਆਕਤੀ ਤੇ ਉਸ ਦੀ ਮਾਂ ਦੀ ਰਹੱਸਮਈ ਤਰੀਕੇ ਨਾਲ ਹੋਈ ਮੌਤ ਦੇ ਸਬੰਧ ‘ਚ ਸ੍ਰੀਮਤੀ ਹਰਕਮਲ ਕੌਰ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ, ਇੰਸਪੈਕਟਰ ਵਿਨੋਦ ਕੁਮਾਰ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਜਤਿੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਵਿਜੇ ਨਗਰ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਫਰਾਰ ਪੰਡਿਤ ਦੀ ਗ੍ਰਿਫਤਾਰੀ ਲਈ ਪੁਲਿਸ ਵਲੋ ਛਾਪੇਮਾਰੀ ਜਾਰੀ
ਪੁਲਿਸ ਪਾਰਟੀ ਵੱਲੋਂ ਮੁਕੱਦਮ ਵਿੱਚ ਲੋੜੀਂਦੇ 1) ਨਵਦੀਪ ਕੋਰ ਉਰਫ ਨਿੰਦੀ 2) ਮਨਸਿਮਰਨ ਸਿੰਘ ਉਰਫ ਸਿੰਮੂ 3) ਜਤਿੰਦਰ ਸਿੰਘ ਉਰਫ ਮੰਨੂੰ ਮਿਤੀ 06-10-2024 ਨੂੰ ਜਿਲ੍ਹਾ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ।ਦੋਰਾਨੇ ਪੁੱਛਗਿੱਛ ਨਵਦੀਪ ਕੋਰ ਉਰਫ ਨਿੰਦੀ ਨੇ ਦੱਸਿਆ ਕਿ ਮੇਰੀ ਸ਼ਾਦੀ ਮਿਤੀ 13-5-2019 ਨੂੰ ਪ੍ਰਿੰਸ ਚੋਹਾਨ ਪੁੱਤਰ ਗੁਰਬਚਨ ਸਿੰਘ ਵਾਸੀ ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ ਨਾਲ ਹੋਈ ਸੀ। ਮੈਂ, ਆਪਣੇ ਘਰੇਲੂ ਕੰਮ ਕਾਰ ਤੋ ਇਲਾਵਾ ਆਪਣਾ ਕੋਈ ਹੋਰ ਕੰਮ ਕਰਨਾ ਚਾਹੁੰਦੀ ਸੀ, ਜਿਸਤੇ ਮੇਰਾ ਸਪੰਰਕ ਪੰਡਿਤ ਵਰੁਣ ਕੁਮਾਰ ਵਾਸੀ ਐਸ.ਜੀ ਇੰਨਕਲੇਵ, ਮਜੀਠਾ ਰੋਡ, ਅੰਮ੍ਰਿਤਸਰ ਨਾਲ ਹੋਇਆ। ਮੈਂ, ਵਰੁਣ ਕੁਮਾਰ ਪਾਸੋ ਪੰਡਿਤ ਦਾ ਕੰਮ ਸਿਖਣ ਲੱਗ ਪਈ ਅਤੇ ਪੰਡਿਤ ਵਰੁਣ ਕੁਮਾਰ ਅਤੇ ਉਸਦੀ ਪਤਨੀ ਅੰਜੂ ਦਾ ਸਾਡੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਜੋ ਮੇਰਾ ਪਤੀ ਪ੍ਰਿੰਸ ਚੌਹਾਨ ਅਤੇ ਮੇਰੀ ਸੱਸ ਲਖਵਿੰਦਰ ਕੌਰ ਨੂੰ ਪੰਡਿਤ ਵਰੁਣ ਕੁਮਾਰ ਅਤੇ ਉਸਦੀ ਪਤਨੀ ਦਾ ਮੇਰੇ ਘਰ ਆਉਣ ਪਾਸੰਦ ਨਹੀ ਸੀ।
ਮੇਰੇ ਕੰਮ ਸਿੱਖਣ ਦੇ ਦੋਰਾਨ ਮੇਰੇ ਸਬੰਧ ਪੰਡਿਤ ਵਰੁਣ ਕੁਮਾਰ ਨਾਲ ਬਣ ਗਏ ਅਤੇ ਅਸੀਂ ਇਕ ਦੂਸਰੇ ਨੂੰ ਪਾਸੰਦ ਕਰਨ ਲੱਗ ਪਏ ਅਤੇ ਇਸ ਗੱਲ ਦਾ ਸ਼ੱਕ ਮੇਰੇ ਪਤੀ ਅਤੇ ਸੱਸ ਨੂੰ ਹੋਣਾ ਸ਼ੁਰੂ ਹੋ ਗਿਆ ਅਤੇ ਇੱਕ ਵਾਰ ਮੇਰੇ ਪਤੀ ਪ੍ਰਿੰਸ ਚੋਹਾਨ ਵੱਲੋ ਮੈਨੂੰ ਅਤੇ ਪੰਡਿਤ ਵਰੁਣ ਕੁਮਾਰ ਨੂੰ ਵੀਡਿਉ ਕਾਲ ਪਰ ਅਸ਼ਲੀਲ ਗੱਲਾ ਕਰਦੇ ਸੁਣ ਲਿਆ।
ਜਿਸਤੋ ਸਾਡੇ ਘਰ ਵਿੱਚ ਕਲੇਸ਼ ਹੋਰ ਜਿਆਦਾ ਵੱਧ ਗਿਆ ਅਤੇ ਇਸ ਸਬੰਧੀ ਮੈ ਆਪਣੇ ਭਾਰਵਾ ਮਨਸਿਮਰਨ ਸਿੰਘ ਉਰਫ ਸਿੰਮੂ ਅਤੇ ਜਤਿੰਦਰ ਸਿੰਘ ਉਰਫ ਮੰਨੂੰ ਨਾਲ ਗੱਲਬਾਤ ਕੀਤੀ । ਜਿਨਾ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਕਿਧਰੇ ਜਹਿਰ ਮੰਗਵਾ ਕੇ ਆਪਣੇ ਪਤੀ ਪ੍ਰਿੰਸ ਚੋਹਾਨ ਅਤੇ ਸੱਸ ਲਖਵਿੰਦਰ ਕੌਰ ਨੂੰ ਖਤਮ ਕਰਵਾ ਦੇ ਜਿਸ ਤੇ ਮੈਂ ਇਹ ਸਲਾਹ ਪੰਡਿਤ ਵਰੁਣ ਕੁਮਾਰ ਨਾਲ ਕੀਤੀ ਕਿ ਜੇਕਰ ਆਪਾ ਇਹਨਾਂ ਨੂੰ ਜਹਿਰ ਦੇ ਕੇ ਮਰਵਾ ਦਿੰਦੇ ਹਾਂ ਤਾਂ ਨਿੱਤ ਦਾ ਕਲੇਸ਼ ਵੀ ਖਤਮ ਹੋ ਜਾਵੇਗਾ ਅਤੇ ਆਪਾ ਨੂੰ ਮਿਲਣ ਤੇ ਕੋਈ ਰੋਕ ਵੀ ਨਹੀਂ ਸਕਦਾ ।
ਜਿਸ ਤੋਂ ਪੰਡਿਤ ਵਰੁਣ ਕੁਮਾਰ ਵੱਲੋਂ ਕੋਈ ਜਹਿਰੀਲੀ ਚੀਜ ਲਿਆ ਕੇ ਮੈਨੂੰ ਦਿੱਤੀ ਅਤੇ ਕਿਹਾ ਕਿ ਇਸ ਨੂੰ ਇਹਨਾ ਦੇ ਖਾਣੇ ਪਾਣੀ ਵਿੱਚ ਮਿਲਾ ਕੇ ਥੋੜਾ ਥੋੜਾ ਕਰਕੇ ਦੇਣਾ ਸ਼ੁਰੂ ਕਰ ਦੇ ਜਿਸ ਨਾਲ ਇਹ ਹੋਲੀ ਹੋਲੀ ਬਿਮਾਰ ਹੋ ਕੇ ਮਰ ਜਾਣਗੇ ਅਤੇ ਸਾਡੇ ਪਰ ਕੋਈ ਸ਼ੱਕ ਵੀ ਨਹੀ ਆਵੇਗਾ। ਜਿਸਤੇ ਮੈਂ, ਪੰਡਿਤ ਵਰੁਣ ਮਹਿਰਾ ਵਲੋਂ ਲਿਆਦਾ ਜ਼ਹਿਰੀ ਆਪਣੇ ਪਤੀ ਪ੍ਰਿੰਸ ਚੌਹਾਨ ਅਤੇ ਸੱਸ ਲਖਵਿੰਦਰ ਕੋਰ ਨੂੰ ਮਾਰ ਦੇਣ ਦੀ ਨਿਯਤ ਨਾਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਪਤੀ ਪ੍ਰਿੰਸ ਚੌਹਾਨ ਅਤੇ ਸੱਸ ਲਖਵਿੰਦਰ ਕੋਰ ਦੀ ਸੇਹਤ ਵਿਗੜਨੀ ਸ਼ੁਰੂ ‘ ਹੋ ਗਈ ਅਤੇ ਮਿਤੀ 01-6-2024 ਨੂੰ ਮੇਰੇ ਵੱਲੋ ਆਪਣੇ ਪਤੀ ਪ੍ਰਿੰਸ ਚੋਹਾਨ ਅਤੇ ਸੱਸ ਲਖਵਿੰਦਰ ਕੌਰ ਨੂੰ ਪੰਡਿਤ ਵਰਣ ਮਹਿਰਾ ਵੱਲੋਂ ਲਿਆਦਾ ਜਹਿਰੀ ਰੋਟੀ ਵਿੱਚ ਪਾ ਕੇ ਦਿੱਤਾ ਅਤੇ ਮੇਰੇ ਪਤੀ ਪ੍ਰਿੰਸ ਚੋਹਾਨ ਦੀ ਸੇਹਤ ਖਰਾਬ ਹੋ ਗਈ ਅਤੇ ਮੇਰੀ ਸੱਸ ਵੱਲੋ ਨਿੰਬੂ ਪਾਣੀ ਮੰਗਿਆ ਤਾ ਮੇਰੇ ਵੱਲੋ ਨਿੰਬੂ ਪਾਣੀ ਤਿਆਰ ਕਰਕੇ ਦੁਬਾਰਾ ਪੰਡਿਤ ਵਰੁਣ ਮਹਿਰਾ ਵੱਲੋ ਲਿਆਦਾ ਜਹਿਰ ਨਿੰਬੂ ਪਾਣੀ ਵਿਚ ਮਿਲਾ ਦਿੱਤਾ । ਜਿਸ ਨਾਲ ਮੇਰੇ ਪਤੀ ਪ੍ਰਿੰਸ ਚੋਹਾਨ ਦੀ ਮੌਤ ਹੋ ਗਈ ਅਤੇ ਮੇਰੀ ਸੱਸ ਲਖਵਿੰਦਰ ਕੋਰ ਦੀ ਜਹਿਰ ਦੇਣ ਨਾਲ ਜਿਆਦਾ ਸੇਹਤ ਖਰਾਬ ਹੋ ਗਈ।
ਜਿਸ ਤੇ ਮੁਕੱਦਮਾ ਵਿੱਚ ਵਾਧਾ ਜੁਰਮ 302,307 IPC ਦਾ ਕੀਤਾ ਗਿਆ ਦੋਸ਼ੀਆਨ ਦਾ ਮਾਨਯੋਗ ਅਦਾਲਤ ਵਿੱਚੋ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਪੁਛ ਗਿਛ ਕੀਤੀ ਜਾ ਰਹੀ ਹੈ ਅਤੇ ਰਹਿੰਦੀ ਦੋਸ਼ੀ ਪੰਡਿਤ ਵਰੁਣ ਮਹਿਤਾ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ।
ਹੋਟਲ ‘ਚ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਣ ਵਾਲੇ ਮੈਨੇਜਰ ਅਤੇ ਸੰਚਾਲਕਾਂ ਕਾਬੂ
ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਇੰਸਪੈਕਟਰ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪੁਖਤਾ ਸੂਚਨਾਂ ਤੇ ਹੋਟਲ ਤਾਰਾ ਰੋਇਲ ਚੀਲ ਮੰਡੀ,ਅੰਮ੍ਰਿਤਸਰ ਵਿੱਖੇ ਪੁਲਿਸ ਵੱਲੋਂ ਯੋਜ਼ਨਾਬੰਧ ਤਰੀਕੇ ਨਾਲ ਰੇਡ ਕਰਕੇ ਹੋਟਲ ਦੇ ਮੈਨੇਜਰ ਕਰਨਜੀਤ ਸਿੰਘ ਅਤੇ ਸੰਚਾਲਕਾਂ ਜੋਤੀ ਨੂੰ ਕਾਬੂ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-