ਅੰਮ੍ਰਿਤਸਰ ਨੇੜੇ 5 ਹਥਿਆਰਬੰਦ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟੀ ਬੈਂਕ ! ਲੁਟੇਰੇ25 ਲੱਖ ਲੁੱਟਕੇ ਹੋਏ ਫਰਾਰ

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਇਥੋਂ ਥੋੜ੍ਹੀ ਦੂਰੀ ਪੈਂਦੇ ਪਿੰਡ ਗੋਪਾਲਪੁਰ ਮੱਝਵਿੰਡ ਵਿਖੇ ਅੱਜ ਬਾਅਦ ਦੁਪਹਿਰ ਐੱਚ ਡੀ ਐੱਫ ਸੀ ਬੈਂਕ ਚ 5 ਹਥਿਆਰ ਬੰਦ ਲੁਟੇਰੇ ਹਥਿਆਰਾਂ ਦੀ ਨੋਕ ਤੇ ਬੈਂਕ ਸਟਾਫ਼ ਤੇ ਗਾਰਡ ਨੂੰ ਬੰਦੀ ਬਣਾ ਕੇ 25 ਲੱਖ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ।

ਇਹ ਲੁੱਟ ਦੀ ਘਟਨਾ ਬਾਅਦ ਦੁਪਹਿਰ 3 ਵਜੇ ਦੇ ਕਰੀਬ ਦੱਸੀ ਜਾਂਦੀ ਹੈ ਜਦੋਂ 5 ਕਰੀਬ ਨੌਜਵਾਨ ਜਿਨਾ ਨੇ ਸਿਰਾ ਤੇ ਗੋਲ ਪਰਨੇ ਬੰਨੇ ਹੋਏ ਸਨ ਬੈਂਕ ਅੰਦਰ ਦਾਖਲ ਹੋਏ । ਉਕਤ ਲੁਟੇਰਿਆਂ ਨੇ ਬੈਂਕ ‘ਚ ਦਾਖਲ ਹੁੰਦਿਆਂ ਹੀ ਪਿਸਟਲ ਕੱਢ ਕੇ ਬੈਂਕ ਦੇ ਗਾਰਡ ਤੇ ਸਟਾਫ਼ ਨੂੰ ਬੰਦੀ ਬਣਾ ਲਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀਆਂ ਤਸਵੀਰਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ ਹਨ ਜਿੰਨਾ ਦੇ ਅਧਾਰ ਤੇ ਪੁਲਿਸ ਵਲੋ ਕਾਰਵਾਈ ਕੀਤੀ ਜਾ ਰਹੀ ਹੈ।ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ .ਐਸ .ਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ, ਡੀ ਐਸ ਪੀ ਮਜੀਠਾ ਜਸਪਾਲ ਸਿੰਘ ਤੇ ਐਸ. ਐਚ .ਓ ਕੱਥੂਨੰਗਲ ਖੁਸ਼ਬੂ ਸ਼ਰਮਾ ਮੌਕੇ ਤੇ ਭਾਰੀ ਪੁਲਸ ਨਾਲ ਪੁੱਜ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News