Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸਾਰੇ ਪੰਜਾਬ ਵਿੱਚ ਹਰੇਕ ਸਬ ਡਵੀਜ਼ਨ ਤੇ ਡੀ ਐਸ ਪੀ ਦੇ ਦਫ਼ਤਰਾਂ ਬਾਹਰ ਰੋਸ ਧਰਨੇ ਦਿੱਤੇ ਗਏ। ਏਸੇ ਕੜੀ ਦੇ ਤਹਿਤ ਪੰਜਾਬ ਦੇ ਬਹੁਤ ਹੀ ਚਰਚਿੱਤ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਇਸ ਹਲਕੇ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਵਾਡੀਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਸ ਧਰਨੇ ਵਿੱਚ ਬੁਲਾਰਿਆਂ ਨੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਆੜੇ ਹੱਥੀਂ ਲੈਦਿਆਂ ਖੂਬ ਰਗੜੇ ਲਾਏ, ਅਖੀਰ ਵਿੱਚ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਬੋਲਦਿਆਂ ਕਿਹਾ ਕਿ ਇਹ ਪੰਜਾਬ ਵਿਚਲੀ ਭਗਵੰਤ ਮਾਨ ਦੀ ਸਰਕਾਰ ਪਿਛਲੇ ਢਾਈ ਤਿੰਨ ਸਾਲਾਂ ਵਿੱਚ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ ਚਾਹੇ ਉਹ ਨਸ਼ਿਆਂ ਦਾ ਕਾਰੋਬਾਰ ਹੋਵੇ ਜਾਂ ਹਰ ਰੋਜ਼ ਹੁੰਦੇ ਕਤਲ, ਫਿਰੋਤੀਆਂ, ਗੈਂਗਵਾਰ, ਲੁੱਟਾਂ ਖੋਹਾਂ, ਡਕੈਤੀਆਂ, ਚੋਰੀਆਂ ਤੇ ਕਾਨੂੰਨ ਵਿਵਸਥਾ ਇਹਨਾਂ ਨੂੰ ਕਾਬੂ ਕਰਨ ਵਿੱਚ ਸਰਕਾਰ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ।
ਸੱਚਰ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਵੀ ਕਈ ਤਰਾਂ ਦੇ ਤੰਜ ਕੱਸਦਿਆਂ ਇਸ਼ਾਰਿਆਂ ਵਿੱਚ ਕਿਹਾ ਕਿ ਪੁਲਿਸ ਨੇ ਅਜੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਨਹੀਂ ਬਦਲਿਆ ਜਿਸ ਕਰਕੇ ਦੋਸ਼ੀ, ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਕੇ ਸ਼ਰੇਆਮ ਘੁੰਮਦੇ ਫਿਰਦੇ ਹਨ। ਪੁਲਿਸ ਹੱਥ ਪਾਉਣ ਤੋਂ ਗੁਰੇਜ਼ ਕਰਦੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ, ਬਲਾਕ ਪ੍ਰਧਾਨ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਤਨਾਮ ਸਿੰਘ ਪਾਖਰਪੁਰ, ਨਿਸ਼ਾਨ ਸਿੰਘ ਭੰਗਾਲੀ, ਸੁੱਖਜਿੰਦਰ ਸਿੰਘ ਸੁੱਖ, ਸ਼ਮਸ਼ੇਰ ਸਿੰਘ ਬਾਬੋਵਾਲ, ਮਾਸਟਰ ਬਖਸੀਸ ਸਿੰਘ ਉਦੋਕੇ, ਦਿਲਬਾਗ ਸਿੰਘ ਬਾਬੋਵਾਲ, ਦਲਜੀਤ ਸਿੰਘ ਪਾਖਰਪੁਰ, ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਝਿਲਮਿਲ ਸਿੰਘ ਸਾਧਪੁਰ, ਤਜਿੰਦਰ ਸਿੰਘ ਤਰਫਾਨ, ਦਲਜੀਤ ਸਿੰਘ ਭੋਏ, ਮਹਿੰਦਰ ਸਿੰਘ ਕਲੇਰ ਮਾਂਗਟ, ਕੌਂਸਲਰ ਪੱਪੀ ਭੱਲਾ, ਬਲਵਿੰਦਰ ਸਿੰਘ ਰੋੜੀ, ਸੁੱਖਵਿੰਦਰ ਸਿੰਘ ਸੋਨੂੰ, ਮਨੋਹਰ ਗਾਲੋਵਾਲੀ , ਜਸਪਾਲ ਸਿੰਘ ਜਲਾਲਪੁਰ, ਗੋਲਡੀ ਸੋਹੀ ਅਬਦਾਲ, ਹਰਪਿੰਦਰ ਸਿੰਘ ਮੁੱਗੋਸੋਹੀ, ਨੰਬਰਦਾਰ ਹਰਿੰਦਰ ਸਿੰਘ, ਰੌਬਿਨ ਲਹਰਕਾ, ਨੰਬਰਦਾਰ ਰਸ਼ਪਾਲ ਸਿੰਘ ਸੋਡੀ, ਸੁਲੱਖਣ ਸਿੰਘ ਕੱਥੂਨੰਗਲ, ਡਾੱ ਮੋਹਨ ਸਿੰਘ, ਜੋਗਿੰਦਰ ਸਿੰਘ ਉਦੋਕੇ, ਰਣਜੀਤ ਸਿੰਘ ਭੈਣੀ ਲਿੱਧੜ, ਮਨਜੀਤ ਸਿੰਘ ਹਰੀਆ, ਸਰਪੰਚ ਜੱਗੀ ਢਿੰਗਨੰਗਲ, ਡਾਂ ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਮਜਵਿੰਡ, ਜਗਦੀਸ਼ ਸਿੰਘ ਖ਼ੁਸ਼ੀਪੁਰ, ਸਰਪੰਚ ਜਰਮਨਜੀਤ ਸਿੰਘ, ਸਰਪੰਚ ਜੋਬਿਨ ਦੁਧਾਲਾ, ਜੱਸ ਮਾਗਾ ਸਰਾਏ, ਗੁਰਪ੍ਰੀਤ ਸਿੰਘ ਬੱਲੋਵਾਲੀ, ਅਮਰਜੀਤ ਸਿੰਘ ਜੱਜੇਆਣੀ, ਮੰਗਲ ਸਿੰਘ ਭੱਠੇ ਵਾਲੇ, ਅਜੈਬ ਸਿੰਘ ਮੁੱਗੋਸੋਹੀ, ਬਲਬੀਰ ਸਿੰਘ ਬੰਟੀ, ਅੰਮ੍ਰਿਤ ਪਾਖਰਪੁਰ, ਗੁਰਿੰਦਰ ਨਾਗ ਕਲਾਂ, ਬੀਰਾ ਨਾਗਕਲਾਂ, ਬਲਬੀਰ ਸਿੰਘ ਵਡਾਲਾ, ਸੁੱਖਦੀਪ ਸਿੰਘ ਅਬਦਾਲ, ਸਰਪੰਚ ਮੰਗਲ ਸਿੰਘ ਵੀਰਮ, ਸੋਨੀ ਗਿੱਲ ਪੰਧੇਰ ਤੇ ਹੋਰ ਵੀ ਆਗੂ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-