Total views : 5510613
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਛੇਹਰਟਾ/ਰਣਜੀਤ ਸਿੰਘ ਰਾਣਾਨੇਸ਼ਟਾ
ਸੈਂਟਰ ਮੁੱਖ ਅਧਿਆਪਕ ਸ਼੍ਰੀਮਤੀ ਚੰਦਰ ਕਿਰਨ ਦੀ ਅਗਵਾਈ ਹੇਠ ਸੈਂਟਰ ਸਕੂਲ ਘਨੂੰਪੁਰ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਤੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ ਵੱਡੀ ਗਿਣਤੀ ਦੇ ਵਿੱਚ ਖਿਡਾਰੀਆਂ ਨੇ ਭਾਗ ਲਿਆ ਤੇ ਆਪਣੀ ਕਲਾ ਦੇ ਜੋਹਰ ਵਿਖਾਏ! ਸੈਂਟਰ ਪੱਧਰੀ ਹੋਏ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਨੇ ਓਵਰਆਲ ਟਰਾਫੀ ਜਿੱਤੀ! ਸੈਂਟਰ ਪੱਧਰੀ ਖੇਡ ਮੁਕਾਬਲਿਆਂ ਦਾ ਇਨਾਮ ਵੰਡ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਲਾਕ ਸਿੱਖਿਆ ਅਫਸਰ ਵੇਰਕਾ ਦਿਲਬਾਗ ਸਿੰਘ ਪਹੁੰਚੇ ਤੇ ਉਨਾਂ ਨੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਮੈਡਲ ਦੇ ਕੇ ਉਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਉਨਾਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ ।
ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ ਤੇ ਸੈਂਟਰ ਹੈਡ ਟੀਚਰ ਸ੍ਰੀਮਤੀ ਚੰਦਰ ਕਿਰਨ ਵੱਲੋਂ ਵੱਲੋਂ ਮੈਡਲ ਦੇ ਕੇ ਕੀਤਾ ਸਨਮਾਨਤ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਵਿਖੇ ਇਨਾਮ ਵੰਡ ਸਮਾਗਮ ਦਾ ਆਯੋਜਨ
ਉਨਾਂ ਖਿਡਾਰੀਆਂ ਨੂੰ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸੈਂਟਰ ਪੱਧਰੀ ਖੇਡਾਂ ਵਿੱਚ ਮੱਲਾ ਮਾਰੀਆਂ ਹਨ ਇਸੇ ਤਰ੍ਹਾਂ ਹੀ ਹੁਣ ਤੁਸੀਂ ਬਲਾਕ ਪੱਧਰੀ,ਜ਼ਿਲ੍ਹਾ ਪੱਧਰੀ ਤੇ ਸਟੇਟ ਪੱਧਰੀ ਖੇਡਾਂ ਵਿੱਚ ਵੀ ਆਪਣੀ ਕਲਾ ਦੇ ਜ਼ੋਹਰ ਵਿਖਾ ਕੇ ਆਪਣੀ ਜਿੱਤ ਦਾ ਪਰਚਮ ਲਹਿਰਾਉਣਾ ਹੈ! ਇਸ ਮੌਕੇ ਸੈਂਟਰ ਹੈਡ ਟੀਚਰ ਸ੍ਰੀਮਤੀ ਚੰਦਰ ਕਿਰਨ ਵੱਲੋਂ ਬੱਚਿਆਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਸੀਂ ਹੁਣ ਤੋਂ ਹੀ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਵੋ ਤਾਂ ਜੋ ਬਲਾਕ ਵੇਰਕਾ ਵਿੱਚੋਂ ਸੈਂਟਰ ਘਨੂਪੁਰ ਦੇ ਖਿਡਾਰੀ ਵੱਡੀਆਂ ਜਿੱਤਾਂ ਪ੍ਰਾਪਤ ਕਰ ਸਕਣ! ਸਮਾਗਮ ਦੌਰਾਨ ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ,ਸੈਂਟਰ ਹੈਡ ਟੀਚਰ ਸ਼੍ਰੀਮਤੀ ਚੰਦਰ ਕਿਰਨ, ਬੀਐਸਓ ਵੇਰਕਾ ਮੈਡਮ ਹਰਸ਼ਰਨ ਕੌਰ ਨੂੰ ਸੈਂਟਰ ਦੇ ਸਮੂਹ ਮੁੱਖ ਅਧਿਆਪਕਾਂ ਤੇ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ ਗਿਆ! ਇਸ ਮੌਕੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਮਾਨ, ਹੈਡ ਟੀਚਰ ਰਾਮ ਸਿੰਘ,ਰਣਜੀਤ ਸਿੰਘ,ਸ਼੍ਰੀਮਤੀ ਪ੍ਰਭਜੋਤ ਕੌਰ,ਗੁਰਵੇਲ ਸਿੰਘ,ਮੈਡਮ ਕਮਲਜੀਤ ਕੋਰ,ਮੈਡਮ ਰੀਤੂ ਸ਼ਰਮਾ,ਮੈਡਮ ਸਰਬਜੀਤ ਕੌਰ,ਆਰਤੀ ਗਰੋਵਰ,ਨਰਿੰਦਰ ਕੌਰ,ਰੁਪਿੰਦਰ ਕੌਰ,ਪ੍ਰਨੀਤ ਕੋਰ, ਸਵਿੰਦਰ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਰਜਵੰਤ ਕੌਰ, ਸਰਬਜੀਤ ਕੌਰ, ਸ਼ਬਨਮ ਵਿੱਗ, ਦਵਿੰਦਰ ਕੌਰ, ਪੂਨਮ, ਭੁਪਿੰਦਰ ਕੌਰ, ਰਜਨੀ, ਅਰਵਿੰਦਰ ਸਿੰਘ,ਦੀਪਕ ਕੁਮਾਰ, ਪ੍ਰੀਤੀ ਨਾਗਪਾਲ ਕੁਲਦੀਪ ਸਿੰਘ ਸੁਖਪ੍ਰੀਤ ਸਿੰਘ, ਗੁਰਅੰਮ੍ਰਿਤਪਾਲ ਸਿੰਘ,ਬਰਜੇਸ਼ ਕੁਮਾਰ,ਰੀਤੂ ਬਾਲਾ, ਸਪਨਦੀਪ ਕੋਰ ਤੇ ਸੈਂਟਰ ਘਣੂਪੁਰ ਦੇ ਸਮੂਹ ਟੀਚਰ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-