Total views : 5510625
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਟਰੱਸਟ ਦੇ ਪ੍ਰਧਾਨ ਰਾਮ ਸਿੰਘ ਅਬਦਾਲ ਤੇ ਹੋਰ ਮੈਂਬਰਾਂ ਵਲੋਂ ਕੱਥੂਨੰਗਲ ਤੋਂ ਆਰੰਭ ਹੋ ਕੇ ਤਪ ਅਸਥਾਨ ਭਾਈ ਜੈਤਾ (ਬਾਬਾ ਜੀਵਨ ਸਿੰਘ ਜੀ) ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਗਤਾਂ ਨੇ ਗੁਰੂ ਘਰ ਹਾਜਰੀ ਭਰਦਿਆਂ ਆਪਣਾ ਜੀਵਨ ਸਫਲਾ ਕੀਤਾ, ਜੋ ਸਲਾਘਾਯੋਗ ਕਦਮ ਹੈ। ਜਿਸ ਤੋਂ ਨੌਜਵਾਨ ਪੀੜੀ ਨੂੰ ਬਾਬਾ ਜੀਵਨ ਸਿੰਘ ਜੀ ਵਲੋਂ ਦਿੱਤੀ ਕੁਰਬਾਨੀ ਤੋਂ ਜਾਣੂ ਕਰਵਾਏਗੀ ਤੇ ਇੱਕ ਨਵੀਂ ਸੇਧ ਮਿਲੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੀਤਾ।
ਚੇਤਨਾ ਮਾਰਚ ‘ਚ ਸੰਗਤਾਂ, ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਲਈ ਸਦਾ ਰਿਣੀ ਰਹਾਂਗੇ : ਬਾਬਾ ਮੇਜਰ ਸਿੰਘ ਸੋਢੀ
ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਜਾਏ ਗਏ ਸਮਾਗਮਾਂ ਤੋਂ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਇਸ ਚੇਤਨਾ ਮਾਰਚ ਨੂੰ ਸਫਲ ਬਣਾਉਣ ਲਈ ਸੰਤਾਂ ਮਹਾਂਪੁਰਖਾਂ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ ਬਾਬਾ ਕੰਵਲਜੀਤ ਸਿੰਘ ਉਦੋਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਜਥੇਬੰਦੀਆਂ ਵਲੋਂ ਦਿੱਤੇ ਭਰਵੇਂ ਸਹਿਯੋਗ ਦੇ ਹਮੇਸ਼ਾ ਰਿਣੀ ਰਹਾਂਗੇ ਤੇ ਅੱਗੇ ਤੋਂ ਵੀਂ ਇਸੇ ਤਰ੍ਹਾਂ ਹੀ ਜਥੇਬੰਦੀਆਂ ਸਹਿਯੋਗ ਦਿੰਦੀਆਂ ਰਹਿਣਗੀਆਂ। ਇਸ ਮੌਕੇ ਸੇਵਾ ਸਿੰਘ ਫੱਤੂਭੀਲਾ, ਪ੍ਰਗਟ ਸਿੰਘ ਨਾਗ ਨਵੇ, ਸਰਬਜੀਤ ਸਿੰਘ ਨਾਗਨਵੇ, ਬਾਬਾ ਗੁਰਮੀਤ ਸਿੰਘ ਖੁਸੀਪੁਰ, ਕੁਲਵੰਤ ਸਿੰਘ ਲਹਿਰੀ, ਪ੍ਰਿਤਪਾਲ ਸਿੰਘ ਲਹਿਰੀ, ਕੁਲਵੰਤ ਸਿੰਘ ਅਜੈਬਵਾਲੀ, ਜਸਵੰਤ ਸਿੰਘ ਮੂਘੋਸੋਹੀ, ਅਮਰਿੰਦਰ ਸਿੰਘ ਅਬਦਾਲ, ਕ੍ਰਿਪਾਲ ਸਿੰਘ ਗੋਸਲ, ਮੰਗਲ ਸਿੰਘ ਬਾਬੋਵਾਲ, ਗੁਰਬਖਸ ਸਿੰਘ ਜਲਾਲਪੁਰਾ, ਕਾਲਾ ਸਿੰਘ ਮੈਹਣੀਆਂ, ਮਲਕੀਤ ਸਿੰਘ ਅਬਦਾਲ, ਗੁਰਮੀਤ ਸਿੰਘ ਸਹਿਣੇਵਾਲੀ ਆਦਿ ਸ਼ਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-