Total views : 5510998
Total views : 5510998
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ / ਬਲਵਿੰਦਰ ਸਿੰਘ ਸੰਧੂ
ਬਲਾਕ ਤਰਸਿੱਕਾ ਦੇ ਪਿੰਡਾਂ ਨੂੰ ਲਗਭਗ ਸਵਾ ਕਰੋੜ ਰੁਪਏ ਦੀਆਂ ਗਰਾਂਟਾਂ ਦੇਣ ਤੇ ਹਲਕੇ ਦੇ ਲੋਕ ਖੁਸ਼ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸੰਗਰਾਵਾਂ ਨੇ ਪਿੰਡ ਸੰਗਰਾਵਾਂ ਅਤੇ ਤਲਵੰਡੀ, ਰਸੂਲਪੁਰ ਆਦਿ ਪਿੰਡਾਂ ਨੂੰ ਗ੍ਰਾਟਾਂ ਦੇਣ ਤੇ ਧੰਨਵਾਦ ਕਰਦਿਆਂ ਕੀਤਾ ।
ਉੱਨਾਂ ਕਿਹਾ ਕਿ ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ ਪੰਜਾਬ ਨੇ ਐਲਾਨ ਕੀਤਾ ਹੈ ।ਕਿ ਹਲਕੇ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਕਿਸੇ ਵੀ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ ।ਇਸ ਮੌਕੇ ਰਣਜੀਤ ਸਿੰਘ ਫ਼ੋਰਮੈਨ ,ਬਚਿੱਤਰ ਸਿੰਘ ਸੰਗਰਾਵਾ , ਜਗਰੂਪ ਸਿੰਘ, ਹਰਪ੍ਰੀਤ ਸਿੰਘ ਤਲਵੰਡੀ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਸ਼ੇਰੀ ਰਸੂਲਪੁਰ ਆਦਿ ਮੋਹਤਬਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-