ਸੇਂਟ ਸੋਲਜਰ ਸਕੂਲ ਦੇ ਅਧਿਆਪਿਕਾ ਮਿਸਿਜ ਜਗਬੀਰ ਕੌਰ ‘ਸਹੋਧਿਆ ਐਵਾਰਡ ‘ ਨਾਲ ਸਨਮਾਨਿਤ

4677735
Total views : 5510994

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

“ਸਹੋਧਿਆ ਸਕੂਲ ਕੈਂਪਸ” ਵੱਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਨਮਾਨ ਸਮਾਰੋਹ ‘ਚ ਸੀ. ਬੀ. ਐਸ. ਈ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਡਾ. ਮਹਿਮਾ ਗੁਪਤਾ ਡੀਨ ਅਕੈਦਮਿਕ ਆਈ. ਆਈ. ਐਮ ਅੰਮ੍ਰਿਤਸਰ ਨੇ ਸਿਰਕਤ ਕੀਤੀ।

ਇਸ ਸਮੇਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਅਧਿਆਪਿਕਾ ਮਿਸਿਜ਼ ਜਗਬੀਰ ਕੌਰ ਨੂੰ ਸਹੋਧਿਆ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ ਕੋਮਲ ਕਪੂਰ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਮਿਸਿਜ਼ ਅਧਿਆਪਕਾ ਜਗਬੀਰ ਕੌਰ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਬੱਚੇ ਲਈ ਦੋ ਵਿਅਕਤੀ ਖਾਸ ਹੁੰਦੇ ਹਨ ਇੱਕ ਮਾਪੇ ਅਤੇ ਦੂਜਾ ਅਧਿਆਪਕ ਇਹ ਦੋਵੇਂ ਬੱਚਿਆਂ ਦੀ ਸਲਾਮਤੀ ਭਲਾਈ ਤੇ ਤਰੱਕੀ ਲਈ ਹਮੇਸ਼ਾ ਹੀ ਉਤਾਵਲੇ ਰਹਿੰਦੇ ਹਨ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ, ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News