Total views : 5507564
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬੀ ਸਾਹਿਤ, ਸੱਭਿਆਚਾਰ ਤੇ ਵਿਰਾਸਤ ਦੀ ਸਾਂਭ ਸੰਭਾਲ ਲਈ ਸਰਗਰਮ ਸੰਸਥਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਦਿਵਸ ਦੀ ਪੂਰਵ ਸੰਧਿਆ ਤੇ ਵਿਰਸਾ ਵਿਹਾਰ ਵਿਖੇ 20 ਵਾਂ ਸ਼ਾਨਾਮੱਤਾ ਸਮਾਗਮ ਰਚਾ ਕੇ ਅੰਮ੍ਰਿਤਸਰ ਜ਼ਿਲੇ ਦੇ ਵੱਖ–ਵੱਖ ਇਲਾਕਿਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੋਣਵੇਂ ਅਧਿਆਪਕਾ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਨੂੰ ਇਕ ਇਕ ਪ੍ਰਸੰਸਾ ਪੱਤਰ, ਸਨਮਾਨ ਨਿਸ਼ਾਨੀ , ਸੋਵੀਨਰ ਤੇ ਫੁੱਲ ਭੇਂਟ ਕੀਤੇ ਗਏ। ਸਮਾਗਮ ਦੇ ਸ਼ੁਰੂਆਤ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਜੀ ਆਇਆਂ ਨੂੰ ਕਹਿਦਿਆਂ ਵਿਦਿਆ ਨੂੰ ਪੰਜਾਬੀਆ ਦੇ ਸੁਭਾਅ ਤੇ ਸੂਰਬੀਰਤਾ ਸਨਮੁੱਖ ਸਮੇਂ ਦੇ ਹਾਣੀ ਬਣਾਉਣ ਲਈ ਅਧਿਆਪਕ ਵਰਗ ਦਾ ਖਾਸ ਯੋਗਦਾਨ ਰਿਹਾ ਹੈ ਅਤੇ ਰਹੇਗਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਦਾ ਇਹ ਕੀਤਾ ਜਾ ਰਿਹਾ ਲਗਾਤਾਰ 20 ਸਾਲਾਂ ਦਾ ਇਤਿਹਾਸਕ ਸਮਾਗਮ ਹੈ। ਇਸ ਲਈ ਸਮਾਂ ਮੰਗ ਕਰਦਾ ਹੈ ਕਿ ਸਿਖਿਆ ਦਾ ਪ੍ਰਚਾਰ-ਪ੍ਰਸਾਰ ਖੇਤਾਂ, ਖਲਿਵਾਨਾਂ ਤੇ ਝੌਂਪੜੀਆਂ ਤਕ ਹੋਣਾ ਚਾਹੀਦਾ ਹੈ। ਅਧਿਆਪਕਾਂ ਨੂੰ ਕਿਸਾਨਾਂ, ਮਜ਼ਦੂਰਾਂ, ਨਿਓਟਿਆ ਤੇ ਨਿਆਸਰਿਆਂ ਦੇ ਬੱਚਿਆਂ ਤੱਕ ਚੇਤਨਾ ਦਾ ਸ਼ਾਸਤਰ ਲੈ ਕੇ ਪੁੱਜਣਾ ਪਵੇਗਾ, ਕਿਉਂਕਿ ਇਹ ਹੀ ਸਮਾਜਿਕ ਭਲੇ ਦਾ ਰਸਤਾ ਹੈ। ਅਧਿਆਪਕ ਦਿਵਸ ਦੇ ਸ਼ੁਭ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਸ੍ਰ. ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂ ਅੰਮ੍ਰਿਤਸਰ ਨੇ ਕਿਹਾ ਕਿ ਅਧਿਆਪਕਾਂ ਨੂੰ ਜਮੀਨੀ ਧਰਾਤਲ ਪਛਾਣ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਸ੍ਰ. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੇ ਆਪਣੇ ਪੁਰਾਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਆਪਣੇ ਅਧਿਆਪਕਾ ਦੀ ਬਦੌਲਤ ਹੀ ਹਨ। ਇਸ ਦੌਰਾਨ ਬਾਕੀ ਬੁਲਾਰਿਆ ਨੇ ਵੀ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਹਰ ਸਾਲ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਵਾਅਦਾ ਕੀਤਾ। ਆਰਟ ਗੈਲਰੀ ਦੇ ਸਾਬਕਾ ਪ੍ਰਧਾਨ ਸ੍ਰ. ਸ਼ਿਵਦੇਵ ਸਿੰਘ ਆਰਟਿਸਟ ਵਿਸ਼ੇਸ਼ ਸਨਮਾਨ ਅਤੇ ਸ੍ਰ. ਸਤਨਾਮ ਸਿੰਘ ਪਾਖ਼ਰਪੁਰਾ ਨੂੰ ਜ਼ਿੰਦਗੀ ਭਰ ਕਾਰਜ਼ਸੀਲ ਰਹੇ ਅਧਿਆਪਕ ਨੂੰ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਦਿੱਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੁਖਦੇਵ ਸਿੰਘ ਸੇਖੋਂ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਆਏ ਹੋਏ ਅਧਿਆਪਕਾ, ਮਹਿਮਾਨਾਂ ਤੇ ਬੁੱਧੀਜੀਵੀਆਂ ਦਾ ਧੰਨਵਾਦ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਕੀਤਾ।
ਇਸ ਮੌਕੇ ਹਰਜੀਤ ਕੌਰ, ਰਾਜਵਿੰਦਰ ਕੌਰ, ਕਮਲ ਨੈਨ ਸਿੰਘ, ਨਰਿੰਦਰ ਰਾਏ, ਭੁਪਿੰਦਰ ਸਿੰਘ ਗਿੱਲ, ਰਾਣਾ ਪ੍ਰਤਾਪ, ਸੁਖਬੀਰ ਸਿੰਘ ਥਿੰਦ, ਮਨਪ੍ਰੀਤ ਸੰਧੂ, ਖੁਸ਼ਪਾਲ ਚੀਮਾ, ਨਵਦੀਪ ਸਿੰਘ, ਚੇਤਨ ਸ਼ਰਮਾ, ਡਾ. ਭੁਪਿੰਦਰ ਸਿੰਘ ਭਕਨਾ, ਧਰਵਿੰਦਰ ਸਿੰਘ ਔਲਖ, ਗੁਰਦੇਵ ਸਿੰਘ ਮਹਿਲਾਂਵਾਲਾ, ਅਸ਼ਵਨੀ ਅਵਸਥੀ, ਨਿਰੰਜਨ ਗਿੱਲ, ਸੁਖਬੀਰ ਭੱੂਲਰ, ਰਾਕੇਸ਼ ਗੁਲਾਟੀ, ਪਰਵਿੰਦਰ ਸਿੰਘ ਮੂਧਲ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-