Total views : 5507388
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’
ਦੇਸ਼ ਨੂੰ ਬੇਮਿਸਾਲ ਵਿੱਦਿਅਕ ਸੇਵਾਵਾਂ ਦੇਣ ਵਾਲੇ ਸਿੱਖਿਆ ਸ਼ਾਸ਼ਤਰੀ ਤੇ ਮਰਹੁੂਮ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹਰ ਵਰੇ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਸੂਬੇ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਅਧੀਨ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਮਾਨਾਵਾਲਾ ਦੇ ਸਮੁੱਚੇ ਅਧਿਆਪਕਾਂ ਦਾ ਸਨਮਾਨ ਕਰਨ ਹੇਤੂ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਟੀਮ ਦੇ ਚੀਫ ਪੈਟਰਨ ਤੇ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਫੈਸਰ ਡਾਕਟਰ ਪ੍ਰੀਤਮੋਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ, ਪੈਟਰਨ ਤੇ ਐਸਜੀਆਰਡੀ ਇੰਸਟੀਚਿਊਟਸ ਪੰਧੇਰ ਦੀ ਐਮਡੀ ਕਮ ਪ੍ਰਿੰਸੀਪਲ ਮੈਡਮ ਹਰਜਿੰਦਰਪਾਲ ਕੌਰ ਕੰਗ ਦੀ ਨਿਗਰਾਨੀ, ਕਨਵੀਨਰ ਬਾਪੂ ਅਜੀਤ ਸਿੰਘ ਰੰਧਾਵਾ ਦੀ ਅਗਵਾਈ ਤੇ ਪ੍ਰਧਾਨ ਅਤੇ ਖੇਡ ਪ੍ਰਮੋਟਰ ਸਰਪੰਚ ਤਰਸੇਮ ਸਿੰਘ ਸੋਨਾ ਸਿੱਧੂ ਦੇ ਮਿਸਾਲੀ ਪ੍ਰਬੰਧਾਂ ਹੇਠ ਪ੍ਰਭਾਵਸ਼ਾਲੀ ਆਯੋਜਿਤ ਇਸ ਵਿਸ਼ੇਸ਼ ਸਨਮਾਨ ਸਮਾਰੋਹ ਦੇ ਦੌਰਾਨ ਸਟਾਰ ਭੰਗੜਾ ਕਲਾਕਾਰ ਤੇ ਭੰਗੜੇ ਦੇ ਬਾਦਸ਼ਾਹ ਭਾਜੀ ਜਸਬੀਰ ਸਿੰਘ ਜੱਸੀ ਤੇ ਖੇਡ ਪ੍ਰਮੋਟਰ ਤੇ ਉਘੀ ਸਮਾਜ ਸੇਵਿਕਾ ਮੈਡਮ ਸਰਬਜੀਤ ਕੌਰ ਨੇ ਸਾਂਝੇ ਤੌਰ ਤੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਕਿਹਾ ਕਿ ਇੰਨ੍ਹਾਂ ਭੁੱਲੇ ਵਿਸਾਰੇ ਤੇ ਨਕਾਰੇ ਸ਼ਪੈਸ਼ਲ ਵਿਿਦਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਮੁਹਾਰਤ ਹਾਂਸਲ ਕਰਵਾਉਣ ਵਾਲੇ ਤੇ ਇੰਨ੍ਹਾਂ ਦੀ ਸਰਲ ਜੀਵਨਸ਼ੈਲੀ ਦੇ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਾਲ ਨਾਲ ਇੰਨ੍ਹਾਂ ਦੇ ਮੱਲ ਮੂਤਰ ਦੀ ਵੀ ਸਾਫ ਸਫਾਈ ਕਰਨ ਵਾਲੇ ਇੰਨ੍ਹਾਂ ਸਪੈਸ਼ਲ ਅਧਿਆਪਕਾਂ ਦਾ ਸਨਮਾਨ ਕਰਨਾ ਇੱਕ ਚੰਗੀ ਪਿਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਿਦਆਰਥੀ ਤੇ ਅਧਿਆਪਕ ਸਮਾਜ ਲਈ ਪ੍ਰੇਰਨਾ ਸਰੋਤ ਹਨ।
ਸੂਬੇ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਇੰਨ੍ਹਾਂ ਨੂੰ ਅਧਿਆਪਕ ਦਿਵਸ ਮੌਕੇ ਸਨਮਾਨਿਤ ਕਰਕੇ ਜਿੱਥੇ ਇੱਕ ਮਿਸਾਲੀ ਸੁਨੇਹਾ ਦਿੱਤਾ ਹੈ ਉFੱਥੇ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਮਾਹਰ ਤੇ ਮਰਹੂਮ ਸਾਬਕਾ ਰਾਸ਼ਟਰਪਤੀ ਡਾH ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜੀਵਨਸ਼ੈਲੀ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੋੌਕੇ ਸਪੈਸ਼ਲ ਬੱਚਿਆਂ ਦੇ ਵੱਲੋਂ ਪੰਜਾਬੀ ਸੱਭਿਆਚਾਰਕ ਵੰਨਗੀਆਂ ਭਰਪੂਰ ਰੰਗਾਰੰਗ ਪ੍ਰੋਗ੍ਰਾਮ ਦੀ ਪੇਸ਼ਕਾਰੀ ਵੀ ਦਿੱਤੀ ਤੇ ਸਮੁੱਚੇ ਮਹਿਮਾਨਾ ਦੇ ਨਾਲ ਨੱਚ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਤੋਂ ਪਹਿਲਾਂ ਪ੍ਰਬੰਧਕ ਅਧਿਕਾਰੀ ਅਮਰਜੀਤ ਸਿੰਘ ਗਿੱਲ ਦੇ ਵੱਲੋਂ ਟੀਮ ਦੇ ਸਮੁੱਚੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਸਵਾਗਤ ਕਰਨ ਦੇ ਨਾਲ ਨਾਲ ਸਪੈਸ਼ਲ ਸਕੂਲ ਦੀਆਂ ਬੀਤੇ ਵਰੇ੍ਹ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ। ਮੇਜਬਾਨ ਸਕੂਲ ਦੀ ਪ੍ਰਿੰਸੀਪਲ ਅਨੀਤਾ ਬੱਤਰਾ ਨੇ ਆਏ ਮਹਿਮਾਨਾਂ ਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਿਕਾ ਤੇ ਮਾਸਟਰ ਐਥਲੀਟ ਮਨਜੀਤ ਕੌਰ, ਹਰਜੀਤ ਕੌਰ ਬੁੱਟਰ, ਸਰਬਜੀਤ ਕੌਰ ਗਿੱਲ, ਸਿਮਰਜੀਤ ਕੌਰ, ਪ੍ਰਭਜੋਤ ਕੌਰ, ਕਲਾਵਤੀ, ਰੂਸੀ, ਸੁਨੀਤਾ, ਮਨਜੀਤ, ਅਮਰੀਸ਼ ਕੁਮਾਰ, ਪੁੱਸ਼ਪਾ, ਸੋਨੂੰ, ਮਨਿੰਦਰ ਕੌਰ, ਸ਼ੀਰੋ ਤੇ ਨਵਜੀਤ ਸਿੰਘ ਆਦਿ ਅਧਿਆਪਿਕਾ ਨੂੰ ਟੀਚਰਜ਼^ਡੇ ਐਵਾਰਡ ਦੇ ਕੇ ਉਚੇਚੇ ਤੌਰ ਤੇ ਨਵਾਜਿਆ ਗਿਆ।
ਇਸ ਮੌਕੇ ਟੀਮ ਦੇ ਪ੍ਰਚਾਰ ਸਕੱਤਰ ਅਵਤਾਰ ਸਿੰਘ, ਬਟਾਲਾ ਇੰਚਾਰਜ ਮੈਡਮ ਮਨਜੀਤ ਕੌਰ, ਪੀਆਰਓ ਜੀਐਸ ਸੰਧੂ, ਕੋਮਲਪ੍ਰੀਤ ਕੌਰ, ਕਿਰਨ ਦੇਵੀ, ਜੋਤੀ, ਮਨਮੀਤ ਕੌਰ, ਨੈਨਸੀ ਮਹਿਤਾ, ਅਰਸ਼ਦੀਪ ਕੌਰ, ਇਸ਼ਨੂਰ ਕੌਰ, ਸਿਮਰਨਜੀਤ ਕੌਰ, ਜਸ਼ਨਪ੍ਰੀਤ ਸਿੰਘ ਢਿੱਲੋਂ, ਮਨਦੀਪ ਸਿੰਘ ਢਿੱਲੋਂ, ਨਰਿੰਦਰ ਸਿੰਘ, ਕਸ਼ਮੀਰ ਸਿੰਘ ਗਿੱਲ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:^ ਐਵਾਰਡ ਹਾਂਸਲ ਕਰਨ ਵਾਲੇ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਮਾਨਾਵਾਲਾ ਦੇ ਅਧਿਆਪਕਾ ਨਾਲ ਭੰਗੜੇ ਦਾ ਬਾਦਸ਼ਾਹ ਭਾਜੀ ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਜੀਐਨਡੀਯੂ, ਐਡਮਿਨ ਅਫਸਰ ਅਮਰਜੀਤ ਸਿੰਘ ਗਿੱਲ, ਪ੍ਰਿੰH ਅਨੀਤਾ ਬੱਤਰਾ, ਇੰਚਾਰਜ ਮਨਜੀਤ ਕੌਰ ਤੇ ਹੋਰ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-