ਸੀ.ਆਈ.ਏ ਸਟਾਫ ਤਰਨ ਤਾਰਨ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਬ੍ਰਾਮਦ ਕੀਤੇ 2 ਨਜਾਇਜ਼ ਦੇਸੀ ਪਿਸਤੋਲ

4674321
Total views : 5505416

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਐਸ.ਐਸ.ਪੀ ਤਰਨ ਤਾਰਨ ਸ੍ਰੀ ਗੋਰਵ ਤੂਰਾ, ਆਈ.ਪੀ.ਐਸ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਜਿਲੇ ਅੰਦਰ ਮਾੜੇ ਅਨਸਰਾਂ ਅਤੇ ਨਜਾਇਜ਼ ਹਥਿਆਰਾ ਦੀ ਤਸਕਰੀ ਕਰਨ ਵਾਲੇ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ(ਡੀ)ਤਰਨ ਤਾਰਨ ਅਤੇ ਨਿਗਰਾਨੀ ਹੇਂਠ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਵੱਲੋਂ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆ ਹਨ।ਜਿਸਤੇ ਏ.ਐਸ.ਆਈ ਜਸਪ੍ਰੀਤ ਸਿੰਘ ਸਮੇਤ ਸੀ.ਆਈ.ਏ ਟੀਮ ਪਿੰਡ ਪਿੱਦੀ ਨਜ਼ਦੀਕ 3 ਨੌਜਵਾਨ ਮਨਪ੍ਰੀਤ ਸਿੰਘ ਉਰਫ ਸਾਜਨ ਪੁੱਤਰ ਚੈਚਲ ਸਿੰਘ ਵਾਸੀ ਜੋਹਲ ਢਾਏਵਾਲਾ, ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਾਗ ਸਿੰਘ ਵਾਸੀ ਜੋਹਲ ਢਾਏਵਾਲਾ ਅਤੇ ਪ੍ਰਿੰਸਪਾਲ ਸਿੰਘ ਉਰਫ ਪੰਡੋਰੀ ਪੁੱਤਰ ਸੁਖਦੇਵ ਸਿੰਘ ਵਾਸੀ ਜੋਹਲ ਢਾਏਵਾਲਾ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਗਈ।

ਦੋਸ਼ੀ ਮੱਧ ਪ੍ਰਦੇਸ਼ ਤੋ ਹਥਿਆਰ ਲੈਕੇ ਆਏ ਸਨ ,ਜੋ ਕੁਝ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਲਈ ਵਰਤੇ ਜਾਣੇ ਸਨ

ਜਿਹਨਾਂ ਦੀ ਤਲਾਸ਼ੀ ਕਰਨ ਤੇ ਮਨਪ੍ਰੀਤ ਸਿੰਘ ਉਰਫ ਸਾਜਨ ਦੀ ਲੋਅਰ ਦੀ ਖੱਬੀ ਜੇਬ ਵਿੱਚੋ 01 ਮੈਗਜੀਨ ਸਮੇਤ 02 ਰੋਦ 32 ਬੋਰ ਜਿੰਦਾ ਬ੍ਰਾਮਦ ਹੋਏ, ਬਲਜਿੰਦਰ ਸਿੰਘ ਉਰਫ ਅਭੀ ਉਕਤ ਦੀ ਤਲਾਸੀ ਕਰਨ ਤੇ ਇਸਦੀ ਖੱਬੀ ਡੱਬ ਵਿੱਚੋ ਇੱਕ ਪਿਸਟਲ ਦੇਸੀ 32 ਬੋਰ ਸਮੇਤ ਮੈਗਜੀਨ ਬ੍ਰਾਮਦ ਹੋਇਆ ਅਤੇ ਪ੍ਰਿੰਸਪਾਲ ਸਿੰਘ ਉਰਫ ਪੰਡੋਰੀ ਉਕਤ ਦੀ ਤਲਾਸੀ ਕਰਨ ਤੇ ਇਸਦੀ ਖੱਬੀ ਡੱਬ ਵਿੱਚੋ ਇੱਕ ਪਿਸਟਲ ਦੇਸੀ 32 ਬੋਰ ਸਮੇਤ ਮੈਗਜੀਨ ਬ੍ਰਾਮਦ ਹੋਇਆ।ਜੋ ਇਹਨਾਂ ਦੋਸ਼ੀਆਂ ਪਾਸੋਂ ਕੁੱਲ 2 ਦੇਸੀ ਪਿਸਟਲ 32 ਬੋਰ ਸਮੇਤ 03 ਮੈਗਜ਼ੀਨ ਸਮੇਤ 07 ਰੌਂਦ ਜ਼ਿੰਦਾ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਬ੍ਰਾਮਦ ਕਰਕੇ ਇਹਨਾਂ ਖਿਲਾਫ ਮੁੱਕਦਮਾ ਨੰਬਰ 112 ਮਿਤੀ 29.08.2024 303(2),317(2) ਭਂਸ਼ 25(6)25(7)/27/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਦੌਰਾਨੇ ਰਿਮਾਂਡ ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾਂ ਹੈੈ। ਉਨਾਂ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਹਨਾਂ ਦੋਸ਼ੀਆਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਤੇ ਇਹ ਹਥਿਆਰ ਕੁੱਝ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਕਰਨ ਲਈ ਵਰਤੇ ਜਾਣੇ ਸਨ, ਜੋ ਕਿ ਤਰਨ ਤਾਰਨ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਬੜੀ ਮੁਸਤੈਦੀ ਨਾਲ ਕਾਬੂ ਕਰਕੇ ਕੋਈ ਅਣਸੁਖਾਵੀ ਘਟਨਾ ਹੋਣ ਤੇ ਰੋਕ ਲਗਾਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News