Total views : 5511010
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
-ਜਿਲਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਪੈਂਦੇ ਪਿੰਡ ਢਿੰਗਨੰਗਲ ਵਿੱਚ ਅੱਜ ਇਸ ਇਲਾਕੇ ਦੇ ਲੋਕਾਂ ਦੇ ਬਹੁਤ ਹੀ ਸਤਿਕਾਰ ਯੋਗ ਸੰਤ ਮਹਾਂ ਪੁਰਸ਼ ਬਾਬਾ ਕਲਿਆਣ ਸਿੰਘ ਜੀ ਦੀ ਸਲਾਨਾ ਬਰਸੀ ਹਰ ਸਾਲ ਦੀ ਤਰਾਂ ਪਿੰਡ ਤੇ ਇਲਾਕੇ ਵਾਲਿਆਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਂਦੀ ਹੈ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਤੋ ਇਲਾਵਾ ਦੇਸ਼ਾ ਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੀ ਆਸਥਾ ਅਨੁਸਾਰ ਹਾਜ਼ਰੀਆਂ ਭਰਦੀਆਂ ਹਨ ਤੇ ਵੱਡੀ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਠ ਪਾਠ ਸਾਹਿਬ ਰਖਵਾ ਕੇ ਭੋਗ ਪਾਏ ਜਾਂਦੇ ਹਨ, ਧਾਰਮਿਕ ਦੀਵਾਨ ਸਝਾਏ ਜਾਂਦੇ ਹਨ, ਕਬੱਡੀ ਦੇ ਮੈਚਾਂ ਤੋਂ ਇਲਾਵਾ ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਂਦੇ ਹਨ।
ਅੱਜ ਇਸ ਸਮਾਗਮ ਵਿੱਚ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਵੀ ਸਾਥੀਆਂ ਸਮੇਤ ਨਤਮਸਤਕ ਹੋਏ। ਪਿੰਡ ਵਾਲਿਆਂ ਤੇ ਸਰਪੰਚ ਜਗਜੀਤ ਸਿੰਘ ਜੱਗੀ ਦੇ ਦੱਸਣ ਅਨੁਸਾਰ ਇਹਨਾਂ ਖੂਹੀਆਂ ਤੇ ਇਸ਼ਨਾਨ ਕਰਨ ਨਾਲ ਬੀਬੀਆਂ ਦੀ ਕੁੱਖ ਹਰੀ ਹੁੰਦੀ ਸੀ, ਤਪਦਿਕ ਦੇ ਰੋਗ ਤੇ ਹੋਰ ਵੀ ਕਈ ਬਿਮਾਰੀਆਂ ਇਸ ਜਗਾ ਤੇ ਇਸ਼ਨਾਨ ਕਰਨ ਨਾਲ ਠੀਕ ਹੁੰਦੀਆਂ ਸਨ ਤੇ ਭਾਵੇਂ ਹੁਣ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਪਰ ਅੱਜ ਵੀ ਸਬਮਰਸੀਬਲ ਮੋਟਰਾਂ ਦੇ ਰਾਹੀਂ ਪਾਣੀ ਇਸ ਖੂਹੀ ਵਿੱਚੋਂ ਨਿਕਲਦਾ ਹੈ ਤੇ ਸੰਗਤਾਂ ਇਸ ਜਲ ਨਾਲ ਇਸ਼ਨਾਨ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ, ਸਰਪੰਚ ਜੱਗੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚੋਂ ਵੀ ਲੋਕ ਆਕੇ ਨਤਮਸਤਕ ਹੁੰਦੇ ਹਨ ਤੇ ਆਪਣੀਆਂ ਝੋਲੀਆਂ ਖ਼ੁਸ਼ੀਆਂ ਨਾਲ ਭਰਦੀਆਂ ਹਨ। ਇਸ ਮੌਕੇ ਭਗਵੰਤਪਾਲ ਸਿੰਘ ਸੱਚਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਉਹਨਾਂ ਦੇ ਨਾਲ ਸਰਪੰਚ ਜਗਜੀਤ ਸਿੰਘ ਜੱਗੀ, ਗੁਰਮੇਜ ਸਿੰਘ, ਨਵਤੇਜ ਪਾਲ ਸਿੰਘ ਸੋਹੀਆਂ ਬਲਾਕ ਪ੍ਰਧਾਨ, ਸੁਲੱਖਣ ਸਿੰਘ ਕੱਥੂਨੰਗਲ, ਡਾ ਸੁੱਖਵਿੰਦਰ ਸਿੰਘ ਰੰਧਾਵਾ ਵੀ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-